ਸ਼ਤਰੰਜ : ਹਾਰੀ ਬਾਜ਼ੀ ਜਿੱਤ ਕੇ ਜੂ ਵੇਂਜੂਨ ਨੇ ਕੀਤੀ ਵਾਪਸੀ

Monday, Jan 20, 2020 - 12:55 AM (IST)

ਸ਼ਤਰੰਜ : ਹਾਰੀ ਬਾਜ਼ੀ ਜਿੱਤ ਕੇ ਜੂ ਵੇਂਜੂਨ ਨੇ ਕੀਤੀ ਵਾਪਸੀ

ਬਲਾਦਿਵੋਸਟੋਕ (ਰੂਸ) (ਨਿਕਲੇਸ਼ ਜੈਨ)— ਫਿਡੇ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਜਿੱਤ ਦੇ ਨੇੜੇ ਜਾ ਕੇ ਵੀ ਰੂਸ ਦੀ 21 ਸਾਲਾ ਖਿਡਾਰਨ ਅਲੈਕਸਾਂਦ੍ਰਾ ਗੋਰਯਾਚਕਿਨਾ ਖੇਡ 'ਤੇ ਕੰਟਰੋਲ ਗੁਆ ਬੈਠੀ ਤੇ ਮੌਕੇ ਦਾ ਫਾਇਦਾ ਚੁੱਕ ਕੇ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨੇ ਜਿੱਤ ਦਰਜ ਕਰਦਿਆਂ ਸਕੋਰ ਇਕ ਵਾਰ ਫਿਰ ਬਰਾਬਰ ਕਰ ਦਿੱਤਾ। ਹੁਣ 9 ਰਾਊਂਡਜ਼ ਤੋਂ ਬਾਅਦ ਦੋਵੇਂ ਖਿਡਾਰਨਾਂ 4.5-4.5 ਅੰਕਾਂ 'ਤੇ ਪਹੁੰਚ ਗਈਆਂ ਹਨ।

PunjabKesari
ਸਫੈਦ ਮੋਹਰਿਆਂ ਨਾਲ ਖੇਡ ਰਹੀ ਵੇਂਜੂਨ ਨੇ ਰੇਟੀ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਪਰ ਉਸ ਦੇ ਖੁਦ ਦੇ ਰਾਜਾ ਨੂੰ ਜ਼ਿਆਦਾ ਸਮੇਂ ਤਕ ਕੇਂਦਰ ਵਿਚ ਰੱਖਣਾ ਗਲਤ ਫੈਸਲਾ ਸਾਬਤ ਹੋਇਆ। ਕਿਲੇਬੰਦੀ ਤੋਂ ਬਾਅਦ ਉਸ ਦੇ ਰਾਜਾ ਉੱਪਰ ਗੋਰਯਾਚਕਿਨਾ ਨੇ ਲਗਾਤਾਰ ਹਮਲਾ ਕਰਦਿਆਂ ਖੇਡ ਨੂੰ ਲੱਗਭਗ ਜਿੱਤ ਲਿਆ ਸੀ। 27ਵੀਂ ਚਾਲ ਵਿਚ ਇਕ ਆਸਾਨ ਜਿੱਤ ਤੋਂ ਖੁੰਝਣ 'ਤੇ ਗੋਰਯਾਚਕਿਨਾ ਨੇ ਲਗਾਤਾਰ ਗਲਤੀਆਂ ਕੀਤੀਆਂ ਤੇ ਐਂਡਗੇਮ ਵਿਚ ਵੇਂਜੂਨ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ 62 ਚਾਲਾਂ 'ਚ ਖੇਡ ਜਿੱਤ ਲਈ।


author

Gurminder Singh

Content Editor

Related News