ਸ਼ਤਰੰਜ : ਲਗਾਤਾਰ ਦੂਜੀ ਜਿੱਤ ਦੇ ਨਾਲ ਜੂ ਵੇਂਜੂਨ ਨੇ ਬਣਾਈ ਬੜ੍ਹਤ

Tuesday, Jan 21, 2020 - 02:14 AM (IST)

ਸ਼ਤਰੰਜ : ਲਗਾਤਾਰ ਦੂਜੀ ਜਿੱਤ ਦੇ ਨਾਲ ਜੂ ਵੇਂਜੂਨ ਨੇ ਬਣਾਈ ਬੜ੍ਹਤ

ਬਲਾਦਿਵੋਸਟੋਕ (ਰੂਸ) (ਨਿਕਲੇਸ਼ ਜੈਨ)— ਫਿਡੇ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ-2020 'ਚ ਰੂਸ ਦੀ ਅਲੈਕਸਾਂਦ੍ਰਾ ਗੋਰਯਾਚਕਿਨਾ ਵਿਰੁੱਧ ਲਗਾਤਾਰ ਦੂਜੀ ਜਿੱਤ ਦੇ ਨਾਲ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨੇ 1 ਅੰਕ ਦੀ ਬੜ੍ਹਤ ਕਾਇਮ ਕਰ ਲਈ। 12 ਰਾਊਂਡਜ਼ ਦੇ ਟੂਰਨਾਮੈਂਟ ਵਿਚ ਹੁਣ ਸਿਰਫ 2 ਰਾਊਂਡ ਹੀ ਬਾਕੀ ਰਹਿ ਗਏ ਹਨ। ਅਜਿਹੀ ਹਾਲਤ ਵਿਚ ਜੇਕਰ ਅਗਲੇ 2 ਰਾਊਂਡਜ਼ ਵਿਚ ਜੂ ਵੇਂਜੂਨ ਨੇ ਸਿਰਫ 1 ਅੰਕ ਬਣਾਇਆ ਤਾਂ ਉਹ ਦੁਬਾਰਾ ਖਿਤਾਬ ਹਾਸਲ ਕਰ ਲਵੇਗੀ। ਅੱਜ ਹੋਏ ਮੁਕਾਬਲੇ ਵਿਚ ਸਫੈਦ ਮੋਹਰਿਆਂ ਨਾਲ ਖੇਡ ਰਹੀ ਗੋਰਯਾਚਿਕਨਾ ਨੇ ਕਿਊ. ਜੀ. ਡੀ. ਓਪਨਿੰਗ ਵਿਚ ਇਕ ਵਾਰ ਫਿਰ ਮਿਡਲ ਗੇਮ ਵਿਚ ਬੜ੍ਹਤ ਬਣਾ ਲਈ ਪਰ ਐਂਡਗੇਮ ਵਿਚ ਉਹ ਖਰਾਬ ਪ੍ਰਦਰਸ਼ਨ ਕਾਰਣ 62 ਚਾਲਾਂ ਵਿਚ ਮੈਚ ਹਾਰ ਗਈ।

PunjabKesari


author

Gurdeep Singh

Content Editor

Related News