ਸ਼ਤਰੰਜ : ਕਾਰਲਸਨ, ਨੈਪੋਮਨਿਆਚੀ, ਅਨੀਸ਼ ਤੇ ਸਿਵਡਲਰ ਪਲੇਅ ਆਫ ''ਚ
Friday, Jul 31, 2020 - 12:32 AM (IST)
ਨਾਰਵੇ (ਨਿਕਲੇਸ਼ ਜੈਨ)– ਪਿਛਲੇ 10 ਦਿਨਾਂ ਤੋਂ ਚੱਲ ਰਹੀ ਮੈਗਨਸ ਕਾਰਲਸਨ ਲੀਗ ਦੇ ਆਖਰੀ ਪੜਾਅ ਲੀਜੈਂਡਸ ਆਫ ਚੈੱਸ ਇੰਟਰਨੈਸ਼ਨਲ ਸ਼ਤਰੰਜ ਦੇ ਪਲੇਅ ਆਫ ਗੇੜ ਵਿਚ ਪਹੁੰਚਣ ਵਾਲੇ ਖਿਡਾਰੀ ਤੈਅ ਹੋ ਗਏ ਹਨ। ਭਾਰਤ ਦਾ 5 ਵਾਰ ਦਾ ਵਿਸ਼ਵਨਾਥਨ ਆਨੰਦ ਆਪਣੇ ਖਰਾਬ ਪ੍ਰਦਰਸ਼ਨ ਦੇ ਕਾਰਣ 5 ਹੋਰ ਖਿਡਾਰੀਆਂ ਰੂਸ ਦੇ ਵਲਾਦੀਮਿਰ ਕ੍ਰਾਮਨਿਕ, ਹੰਗਰੀ ਦੇ ਪੀਟਰ ਲੇਕੋ, ਯੂਕ੍ਰੇਨ ਦੇ ਵੇਸਲੀ ਇਵਾਨਚੁਕ, ਇਸਰਾਇਲ ਦੇ ਬੋਰਿਸ ਗੇਲਫਾਂਡ, ਚੀਨ ਦੇ ਡਿੰਗ ਲੀਰੇਨ ਦੇ ਨਾਲ ਟੂਰਨਾਮੈਂਟ ਦੇ ਪਲੇਅ ਆਫ ਵਿਚ ਨਹੀਂ ਪਹੁੰਚ ਸਕਿਆ ਜਦਕਿ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ, ਰੂਸ ਦਾ ਇਯਾਨ ਨੈਪੋਮਿਨਆਚੀ, ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਰੂਸ ਦਾ ਪੀਟਰ ਸਿਵਡਲਰ ਟਾਪ-4 ਵਿਚ ਸ਼ਾਮਲ ਹੋ ਕੇ ਇਕ ਦਿਨ ਦੇ ਆਰਾਮ ਤੋਂ ਬਾਅਦ ਪਲੇਅ ਆਫ ਮੁਕਾਬਲੇ ਖੇਡੇਣਗੇ।
ਆਖਰੀ ਰਾਊਂਡ ਵਿਚ ਵਿਸ਼ਵਨਾਥਨ ਆਨੰਦ ਇਕ ਵਾਰ ਫਿਰ ਟਾਈਬ੍ਰੇਕ ਵਿਚ ਹਾਰ ਗਿਆ। ਯੂਕ੍ਰੇਨ ਦੇ ਵੇਸਲੀ ਇਵਾਨਚੁਕ ਵਿਰੁੱਧ ਉਸ ਨੇ ਚਾਰੇ ਰੈਪਿਡ ਬਾਜ਼ੀਆਂ ਡਰਾਅ ਖੇਡੀਆਂ ਤੇ 2-2 ਦੇ ਸਕੋਰ ਤੋਂ ਬਾਅਦ ਟਾਈਬ੍ਰੇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਤੀਯੋਗਿਤਾ ਵਿਚ ਆਨੰਦ ਸਿਰਫ 7 ਅੰਕ ਹੀ ਹਾਸਲ ਕਰ ਸਕਿਆ ਤੇ ਸਿਰਫ ਹੰਗਰੀ ਦੇ 6 ਅੰਕ ਬਣਾਉਣ ਵਾਲੇ ਪੀਟਰ ਲੇਕੋ ਤੋਂ ਹੀ ਅੱਗੇ ਰਿਹਾ। ਉਮੀਦ ਹੈ ਕਿ ਆਨੰਦ ਆਨਲਾਈਨ ਸ਼ਤਰੰਜ ਓਲੰਪੀਆਡ ਵਿਚ ਆਪਣੀ ਲੈਅ ਹਾਸਲ ਕਰ ਲਵੇਗਾ। ਪਲੇਅ ਆਫ ਸੈਮੀਫਾਈਨਲ ਵਿਚ ਮੈਗਨਸ ਕਾਰਲਸਨ ਪੀਟਰ ਸਿਵਡਲਰ ਨਾਲ ਅਤੇ ਅਨੀਸ਼ ਗਿਰੀ ਨੈਪੋਮਨਿਆਚੀ ਨਾਲ ਮੁਕਾਬਲਾ ਖੇਡੇਗਾ।