ਸ਼ਤਰੰਜ — ਹੰਪੀ ਨੇ ਖੇਡਿਆ ਡਰਾਅ, ਹਰਿਕਾ ਨੇ ਵਾਲੇਂਟੀਨਾ ਨੂੰ ਹਰਾਇਆ

Monday, Dec 09, 2019 - 01:10 AM (IST)

ਸ਼ਤਰੰਜ — ਹੰਪੀ ਨੇ ਖੇਡਿਆ ਡਰਾਅ, ਹਰਿਕਾ ਨੇ ਵਾਲੇਂਟੀਨਾ ਨੂੰ ਹਰਾਇਆ

ਮੋਨਾਕੋ (ਨਿਕਲੇਸ਼ ਜੈਨ)- ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ 5ਵੇਂ ਰਾਊਂਡ ਵਿਚ ਵਿਸ਼ਵ ਰੈਪਿਡ ਚੈਂਪੀਅਨ ਰੂਸ ਦੀ ਲਾਗਨੋ ਕਾਟੇਰਯਨਾ ਨਾਲ ਡਰਾਅ ਖੇਡਦੇ ਹੋਏ 3.5 ਅੰਕਾਂ ਨਾਲ ਆਪਣੀ ਸਿੰਗਲ ਬੜ੍ਹਤ ਬਰਕਰਾਰ ਰੱਖੀ ਹੈ। ਗੁਰਨਫੀਲਡ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਹੰਪੀ ਸਫੈਦ ਮੋਹਰਿਆਂ ਨਾਲ ਖੇਡ ਰਹੀ ਸੀ। ਉਸ ਨੇ ਇਕ ਵਾਰ ਫਿਰ ਸ਼ੁਰੂਆਤ ਤੋਂ ਹਮਲਾਵਰ ਰੁਖ ਅਪਣਾਇਆ ਪਰ ਕਾਟੇਰਯਨਾ ਨੇ ਸੰਤੁਲਿਤ ਜਵਾਬ ਦਿੰਦਿਆਂ 35 ਚਾਲਾਂ ਵਿਚ ਲਗਾਤਾਰ ਹੰਪੀ ਦੇ ਰਾਜਾ ਨੂੰ ਸ਼ਹਿ ਦਿੰਦੇ ਹੋਏ ਮੁਕਾਬਲਾ ਡਰਾਅ ਕਰਵਾ ਲਿਆ। ਭਾਰਤ ਦੀ ਦੂਜੀ ਖਿਡਾਰੀ ਹਰਿਕਾ ਦ੍ਰੋਣਾਵਲੀ ਨੇ ਪਿਛਲੇ ਰਾਊਂਡ ਵਿਚ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਰੂਸ ਦੀ ਗੁਨਿਨਾ ਵਾਲੇਂਟੀਨਾ ਨੂੰ ਹਰਾਉਂਦਿਆਂ ਜ਼ੋਰਦਾਰ ਵਾਪਸੀ ਕੀਤੀ। ਇਸ ਜਿੱਤ ਦੇ ਨਾਲ 3 ਅੰਕਾਂ ਨਾਲ ਉਹ ਦੁਬਾਰਾ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ।

PunjabKesari


author

Gurdeep Singh

Content Editor

Related News