ਚੇਨਈਅਨ FC ਨੂੰ ਆਪਣੇ ਘਰੇਲੂ ਮੈਚ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ

Tuesday, Apr 30, 2019 - 11:57 AM (IST)

ਚੇਨਈਅਨ  FC  ਨੂੰ ਆਪਣੇ ਘਰੇਲੂ ਮੈਚ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ

ਅਹਿਮਦਾਬਾਦ— ਆਪਣੇ ਪਿਛਲੇ ਮੁਕਾਬਲੇ 'ਚ ਜਿੱਤ ਦੇ ਬਾਅਦ ਆਤਮਵਿਸ਼ਵਾਸ ਨਾਲ ਭਰੀ ਚੇਨਈਅਨ ਐੱਫ.ਸੀ. ਦੀ ਟੀਮ ਏ.ਐੱਫ.ਸੀ. ਕੱਪ ਦੇ ਆਪਣੇ ਘਰੇਲੂ ਮੈਚ 'ਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਦੀ ਅਬਹਾਨੀ ਲਿਮਟਿਡ ਢਾਕਾ ਦੇ ਖਿਲਾਫ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਸਕੋਰ ਬੋਰਡ 'ਚ ਦੋਹਾਂ ਟੀਮਾਂ ਦੇ ਚਾਰ-ਚਾਰ ਅੰਕ ਹਨ ਜਦਕਿ ਚੇਨਈਅਨ ਦੀ ਟੀਮ ਬਿਹਤਰ ਗੋਲ ਫਰਕ ਕਾਰਨ ਚੋਟੀ 'ਤੇ ਹੈ। ਚੇਨਈਅਨ ਨੇ ਨੇਪਾਲ ਦੇ ਮਨਾਂਗ ਮਾਰਸ਼ੀਆਂਗਡੀ ਕਲੱਬ ਨੂੰ 2-0 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਮਿਨਰਵਾ ਪੰਜਾਬ ਨਾਲ ਗੋਲ ਰਹਿਤ ਡਰਾਅ ਖੇਡਿਆ ਸੀ।


author

Tarsem Singh

Content Editor

Related News