IPL 2022 : ਉਥੱਪਾ ਤੇ ਦੁਬੇ ਦੇ ਅਰਧ ਸੈਂਕੜੇ, ਚੇਨਈ ਨੇ ਬੈਂਗਲੁਰੂ ਨੂੰ ਦਿੱਤਾ 217 ਦੌੜਾਂ ਦਾ ਟੀਚਾ

Tuesday, Apr 12, 2022 - 09:20 PM (IST)

IPL 2022 : ਉਥੱਪਾ ਤੇ ਦੁਬੇ ਦੇ ਅਰਧ ਸੈਂਕੜੇ, ਚੇਨਈ ਨੇ ਬੈਂਗਲੁਰੂ ਨੂੰ ਦਿੱਤਾ 217 ਦੌੜਾਂ ਦਾ ਟੀਚਾ

ਮੁੰਬਈ- ਸ਼ਿਵਮ ਦੂਬੇ (95) ਅਤੇ ਰੌਬਿਨ ਉਥੱਪਾ (88) ਅਤੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ 2022 ਆਈ. ਪੀ. ਐੱਲ. ਦੇ 22ਵੇਂ ਮੈਚ ਵਿਚ 20 ਓਵਰ 'ਚ ਚਾਰ ਵਿਕਟਾਂ 'ਤੇ 216 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਚੇਨਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਥੋੜੀ ਹੌਲੀ ਅਤੇ ਖਰਾਬ ਸ਼ੁਰੂਆਤ ਕੀਤੀ। ਟੀਮ ਨੇ ਸੱਤ ਓਵਰ ਦੇ ਅੰਦਰ ਰਿਤੁਰਾਜ ਗਾਇਕਵਾੜ ਅਤੇ ਮੋਇਨ ਅਲੀ ਦੇ ਰੂਪ ਵਿਚ 2 ਵੱਡੇ ਝੱਟਕੇ ਲੱਗੇ ਪਰ ਬੱਲੇਬਾਜ਼ ਰੌਬਿਨ ਉਥੱਪਾ ਨੇ ਇਨ੍ਹਾਂ 2 ਵਿਕਟਾਂ ਨਾਲ ਬੈਂਗਲੁਰੂ ਨੂੰ ਉਸ 'ਤੇ ਦਬਾਅ ਨਹੀਂ ਬਣਾਉਣ ਦਿੱਤਾ ਅਤੇ ਇਕ ਪਾਸੇ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਜਾਰੀ ਰੱਖੀ।

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ

PunjabKesari
ਇਸ ਵਿਚਾਲੇ ਕ੍ਰੀਜ਼ 'ਤੇ ਆਏ ਸ਼ਿਵਮ ਦੁਬੇ ਨੇ ਵੀ ਉਥੱਪਾ ਦਾ ਵਧੀਆ ਸਾਥ ਨਿਭਾਇਆ। ਇਸਦਾ ਫਾਇਦਾ ਚੁੱਕਦੇ ਹੋਏ ਉਥੱਪਾ ਅਤੇ ਦੁਬੇ ਨੇ ਕਈ ਸ਼ਾਨਦਾਰ ਸ਼ਾਟ ਲਗਾਏ। ਦੋਵਾਂ ਬੱਲੇਬਾਜ਼ਾਂ ਦੇ ਵਿਚਾਲੇ ਤੀਜੇ ਵਿਕਟ ਦੇ ਲਈ 165 ਦੌੜਾਂ ਦੀ ਸਾਂਝੇਦਾਰੀ ਕੀਤੀ। 17ਵੇਂ ਓਵਰ ਦੀ ਆਖਰੀ ਗੇਂਦ 'ਤੇ ਬੱਲੇਬਾਜ਼ ਉਥੱਪਾ ਕੈਚ ਆਊਟ ਹੋ ਗਏ ਪਰ ਦਬਾਅ ਦੀ ਵਜ੍ਹਾ ਨਾਲ ਸਿਰਾਜ ਦੀ ਇਹ ਗੇਂਦ ਨੌ-ਬਾਲ ਹੋ ਗਈ। ਉਥੱਪਾ ਹਾਲਾਂਕਿ 201 ਦੇ ਸਕੋਰ 'ਤੇ ਆਊਟ ਹੋ ਗਿਆ।

PunjabKesari
ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕਪਤਾਨ ਰਵਿੰਦਰ ਜਡੇਜਾ ਵੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਉਥੱਪਾ ਅਤੇ ਦੁਬੇ ਨੇ ਆਖਰੀ 13 ਓਵਰਾਂ 'ਚ ਲਗਭਗ ਸਾਢੇ 13 ਦੇ ਰਨ ਰੇਟ ਦੇ ਨਾਲ 179 ਦੌੜਾਂ ਜੋੜੀਆਂ। ਦੁਬੇ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 46 ਗੇਂਦਾਂ 'ਤੇ 95 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਸੈਂਕੜਾ ਬਣਾਉਣ ਤੋਂ ਖੁੰਝ ਗਏ। ਇਸ ਦੌਰਾਨ ਉਥੱਪਾ ਨੇ ਚਾਰ ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 50 ਗੇਂਦਾਂ 'ਤੇ 88 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਚੇਨਈ ਨੇ 20 ਓਵਰਾਂ ਵਿਚ 216 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਬੈਂਗਲੁਰੂ ਵਲੋਂ ਸਾਰੇ ਗੇਂਦਬਾਜ਼ ਮਹਿੰਗੇ ਸਾਬਤ ਹੋਏ। ਵਾਨਿੰਦੁ ਹਸਰੰਗਾ ਨੇ ਜਿੱਥੇ ਤਿੰਨ ਓਵਰਾਂ ਵਿਚ 35 ਦੌੜਾਂ ਦਿੱਤੀਆਂ ਤਾਂ 2 ਵਿਕਟਾਂ ਹਾਸਲ ਕੀਤੀਆਂ ਤਾਂ ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿਚ 33 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।

PunjabKesari

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼

PunjabKesari

ਪਲੇਇੰਗ ਇਲੈਵਨ-
ਚੇਨਈ ਸੁਪਰ ਕਿੰਗਜ਼ :-
ਰਿਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਮੋਇਨ ਅਲੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਕ੍ਰਿਸ ਜਾਰਡਨ, ਮੁਕੇਸ਼ ਚੌਧਰੀ, ਮਹੇਸ਼ ਥੀਕਸਾਨਾ/ਡਵੇਨ ਪ੍ਰਿਟੋਰੀਅਸ/ਐਡਮ ਮਿਲਨੇ।

ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੁਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਗਲੇਨ ਮੈਕਸਵੇਲ, ਦਿਨੇਸ਼ ਕਾਰਤਿਕ, ਸ਼ਾਹਬਾਜ਼ ਅਹਿਮਦ, ਡੇਵਿਡ ਵਿਲੀ, ਵਾਨਿੰਦੂ ਹਸਰੰਗਾ, ਸਿਧਾਰਥ ਕੌਲ, ਆਕਾਸ਼ ਦੀਪ, ਮੁਹੰਮਦ ਸਿਰਾਜ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News