IPL 2022 : ਚੇਨਈ ਦਾ ਸਾਹਮਣਾ ਅੱਜ ਦਿੱਲੀ ਨਾਲ, ਮੈਚ ਤੋਂ ਪਹਿਲਾਂ ਹੈੱਡ ਟੂ ਹੈੱਡ ਤੇ ਪਲੇਇੰਗ 11 ''ਤੇ ਇਕ ਝਾਤ

05/08/2022 12:48:04 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 55ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਦਿੱਲੀ ਕੈਪੀਟਲਜ਼ (ਡੀ. ਸੀ.) ਦੇ ਦਰਮਿਆਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਖੇਡਿਆ ਜਾਵੇਗਾ। ਚੇਨਈ ਦੀ ਟੀਮ ਲਈ ਇਹ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਕਿਉਂਕਿ ਜੇਕਰ ਟੀਮ ਹਾਰ ਜਾਂਦੀ ਹੈ ਤਾਂ ਉਸ ਦੇ ਪਲੇਅ ਆਫ਼ 'ਚ ਪੁੱਜਣ ਦੀ ਉਮੀਦ ਵੀ ਖ਼ਤਮ ਹੋ ਜਾਵੇਗੀ। ਦੂਜੇ ਪਾਸੇ ਦਿੱਲੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਖੇਡੇਗੀ।

ਇਹ ਵੀ ਪੜ੍ਹੋ : IPL 2022 : ਰਾਜਸਥਾਨ ਨੇ ਰੋਮਾਂਚਕ ਮੈਚ 'ਚ ਪੰਜਾਬ ਨੂੰ 6 ਵਿਕਟਾਂ ਨਾਲ ਹਰਾਇਆ

ਹੈੱਡ ਟੂ ਹੈੱਡ
ਚੇਨਈ ਤੇ ਦਿੱਲੀ ਦਰਮਿਆਨ ਖੇਡੇ ਗਏ ਪਿਛਲੇ 26 ਮੈਚਾਂ 'ਚੋਂ ਚੇਨਈ ਨੇ 16 ਮੈਚ ਜਿੱਤੇ ਹਨ ਜਦਕਿ ਦਿੱਲੀ ਨੇ 10 ਮੈਚ ਜਿੱਤੇ ਹਨ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ, ਮਨਦੀਪ ਸਿੰਘ/ਯਸ਼ ਢੁਲ, ਮਿਸ਼ੇਲ ਮਾਰਸ਼, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਐਨਰਿਕ ਨਾਰਤਜੇ, ਕੁਲਦੀਪ ਯਾਦਵ, ਖਲੀਲ ਅਹਿਮਦ

ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਮੋਈਨ ਅਲੀ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐਮ. ਐਸ. ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਪ੍ਰੀਟੋਰੀਅਸ/ਡਵੇਨ ਬ੍ਰਾਵੋ, ਸਿਮਰਜੀਤ ਸਿੰਘ/ਸ਼ਿਵਮ ਦੂਬੇ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ 

ਇਹ ਵੀ ਪੜ੍ਹੋ : IPL 2022 : ਲਖਨਊ ਨੇ ਕੋਲਕਾਤਾ ਨੂੰ 75 ਦੌੜਾਂ ਨਾਲ ਹਰਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News