CSK vs RCB : ਚੇਨਈ ਨੇ ਬੈਂਗਲੁਰੂ ਨੂੰ 69 ਦੌੜਾਂ ਨਾਲ ਹਰਾਇਆ

04/25/2021 7:23:43 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2021) ਦੇ 19ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 69 ਦੌੜਾਂ ਨਾਲ ਹਰਾ ਦਿੱਤਾ । ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ’ਚ 4 ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਦੀ ਪਾਰੀ ਖੇਡੀ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ 9 ਵਿਕਟਾਂ ਦੇ ਨੁਕਸਾਨ ’ਤੇ 122 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। 

ਇਸ ਤੋਂ ਪਹਿਲਾਂ ਚੈਲੰਜਰਜ਼ ਬੈਂਗਲੁਰੂ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਵਿਰਾਟ ਕੋਹਲੀ 8 ਦੌੜਾਂ ਦੇ ਨਿੱਜੀ ਸਕੋਰ ’ਤੇ ਸੈਮ ਕੁਰੇਨ ਦੀ ਗੇਂਦ ’ਤੇ ਧੋਨੀ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਬੈਂਗਲੁਰੂ ਨੂੰ ਦੂਜਾ ਝਟਕਾ ਦੇਵਦੱਤ ਪਡੀਕੱਲ ਦੇ ਤੌਰ ’ਤੇ ਲੱਗਾ। ਉਹ 34 ਦੌੜਾਂ ਦੇ ਨਿੱਜੀ ਸਕੋਰ ’ਤੇ ਠਾਕੁਰ ਦੀ ਗੇਂਦ ’ਤੇ ਰੈਨਾ ਵੱਲੋਂ ਕੈਚ ਆਊਟ ਹੋ ਗਏ। ਪਡੀਕੱਲ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ 2 ਛੱਕੇ ਲਾਏ। ਇਸ ਤੋਂ ਬਾਅਦ ਬੈਂਗਲੁਰੂ ਦਾ ਤੀਜਾ ਵਿਕਟ ਵਾਸ਼ਿੰਗਟਨ ਸੁੰਦਰ ਦੇ ਤੌਰ ’ਤੇ ਡਿੱਗਾ। ਸੁੰਦਰ 7 ਦੌੜਾਂ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਦੀ ਗੇਂਦ ’ਤੇ ਰਿਤੂਰਾਜ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਬੈਂਗਲੁਰੂ ਨੂੰ ਚੌਥਾ ਝਟਕਾ ਗਲੇਨ ਮੈਕਸਵੇਲ ਦੇ ਤੌਰ ’ਤੇ ਲੱਗਾ। ਮੈਕਸਵੇਲ ਰਵਿੰਦਰ ਜਡੇਜਾ ਵੱਲੋਂ ਬੋਲਡ ਹੋਏ ਤੇ ਪਵੇਲੀਅਨ ਪਰਤ ਗਏ। ਬੈਂਗਲੁਰੂ ਦਾ 5ਵਾਂ ਵਿਕਟ ਡੈਨੀਅਲ ਕ੍ਰਿਸਟੀਅਨ ਦੇ ਤੌਰ ’ਤੇ ਡਿੱਗਾ। ਕ੍ਰਿਸਟੀਅਨ 1 ਦੌੜ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਹੱਥੋਂ ਰਨਆਊਟ ਹੋਏ। ਇਸ ਤੋਂ ਬਾਅਦ ਏ. ਬੀ. ਡਿਵਿਲੀਅਰਸ 4 ਦੌੜਾਂ ਦੇ ਨਿੱਜੀ ਸਕੋਰ ’ਤੇ ਰਵਿੰਦਰ ਜਡੇਜਾ ਦਾ ਸ਼ਿਕਾਰ ਬਣੇ।

PunjabKesariਇਸ ਤੋ ਪਹਿਲਾਂ ਚੇਨਈ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ 33 ਦੌੜਾਂ ਦੇ ਨਿੱਜੀ ਸਕੋਰ ’ਤੇ ਚਾਹਲ ਦੀ ਗੇਂਦ ’ਤੇ ਜੈਮਿਸਨ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਰਿਤੂਰਾਜ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ ਇਕ ਛੱਕਾ ਵੀ ਲਾਇਆ। ਚੇਨਈ ਦਾ ਦੂਜਾ ਵਿਕਟ ਸੁਰੇਸ਼ ਰੈਨਾ ਦੇ ਤੌਰ ’ਤੇ ਡਿੱਗਾ। ਰੈਨਾ ਨੇ 24 ਦੌੜਾਂ ਦੀ ਪਾਰੀ ਦੇ ਦੌਰਾਨ ਇਕ ਚੌਕਾ ਤੇ ਤਿੰਨ ਛੱਕੇ ਮਾਰੇ ਸਨ। ਉਹ ਹਰਸ਼ਲ ਪਟੇਲ ਦੀ ਗੇਂਦ ’ਤੇ ਦੇਵਦੱਤ ਨੂੰ ਕੈਚ ਦੇ ਬੈਠੇ ਤੇ ਆਊਟ ਹੋ ਗਏ। ਇਸ ਤੋਂ ਬਾਅਦ ਫ਼ਾਫ਼ ਡੂ ਪਲੇਸਿਸ 50 ਦੌੜਾਂ ਦੇ ਨਿੱਜੀ ਸਕੋਰ ’ਤੇ ਹਰਸ਼ਲ ਪਟੇਲ ਦੀ ਗੇਂਦ ’ਤੇ ਕ੍ਰਿਸਟੀਅਨ ਦਾ ਸ਼ਿਕਾਰ ਬਣੇ। ਚੇਨਈ ਦਾ ਚੌਥਾ ਵਿਕਟ ਅੰਬਾਤੀ ਰਾਇਡੂ ਦੇ ਤੌਰ ’ਤੇ ਡਿੱਗਾ। ਅੰਬਾਤੀ ਰਾਇਡੂ 14 ਦੌੜਾਂ ਦੇ ਨਿੱਜੀ ਸਕੋਰ ’ਤੇ ਹਰਸ਼ਲ ਪਟੇਲ ਦੀ ਗੇਂਦ ’ਤੇ ਦੇਵਦੱਤ ਪਡੀਕੱਲ ਦਾ ਸ਼ਿਕਾਰ ਬਣਿਆ। ਇਸ ਦੌਰਾਨ ਰਵਿੰਦਰ ਜਡੇਜਾ ਨੇ ਤੂਫ਼ਾਨੀ ਪਾਰੀ ਖੇਡਦੇ ਹੋਏ 4 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। 
ਇਹ ਵੀ ਪਡ਼੍ਹੋ : ਰਿਆਨ ਪਰਾਗ ਨੇ ਪੈਟ ਕਮਿੰਸ ਦੀ ਫੜੀ ਕੈਚ, ਖੁਸ਼ੀ ਮਿਲੀ ਇੰਨੀ ਕਿ ਕਰ ਦਿੱਤਾ 'ਡਰਾਮਾ'

ਅਜੇ ਤਕ ਹੋਏ ਮੁਕਾਬਲਿਆਂ ’ਚ ਕਿਸ ਟੀਮ ਦਾ ਰਿਹਾ ਪਲੜਾ ਭਾਰੀ
ਚੇਨਈ ਤੇ ਬੈਂਗਲੁਰੂ ਵਿਚਾਲੇ ਅਜੇ ਤਕ 27 ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਚੇਨਈ ਨੇ 17 ਮੈਚ ਜਿੱਤੇ ਹਨ ਜਦਕਿ ਬੈਂਗਲੁਰੂ 09 ਮੈਚ ਜਿੱਤੀ ਹੈ। ਇਕ ਮੈਚ ਬੇਨਤੀਜਾ ਰਿਹਾ। ਬੈਂਗਲੁਰੂ ਵਿਰੁੱਧ ਚੇਨਈ ਦਾ ਸਕਸੈਸ ਰੇਟ 63 ਫ਼ੀਸਦੀ ਹੈ।

ਪਿੱਚ ਰਿਪੋਰਟ
ਮੁੰਬਈ ਦੀ ਵਾਨਖੇੜੇ ਸਟੇਡੀਅਮ ਦੀ ਪਿੱਚ ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲਦੀ ਰਹੀ ਹੈ। ਇੱਥੇ ਸ਼ਾਮ ਦੇ ਬਾਅਦ ਤਰੇਲ ਡਿੱਗਣ ’ਤੇ ਗੇਂਦਬਾਜ਼ਾਂ ਨੂੰ ਪਿੱਚ ਤੋਂ ਬਿਲਕੁਲ ਮਦਦ ਨਹੀਂ ਮਿਲਦੀ। ਇਹੀ ਕਾਰਨ ਹੈ ਕਿ 2021 ਸੀਜ਼ਨ ’ਚ ਵਾਨਖੇੜੇ ’ਚ ਅਜੇ ਤਕ 8 ਮੈਚ ਹੋਏ ਹਨ ਜਿਸ ’ਚ 5 ਵਾਰ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਟਾਸ ਜਿੱਤਣ ਵਾਲੀ ਟੀਮ ਇੱਥੇ ਪਹਿਲਾਂ ਗੇਂਦਬਾਜ਼ੀ ਕਰਨਾ ਹੀ ਪਸੰਦ ਕਰਦੀ ਹੈ।

ਇਹ ਵੀ ਪਡ਼੍ਹੋ : ਸ਼ੋਇਬ ਅਖਤਰ ਨੇ ਪਾਕਿਸਤਾਨੀਆਂ ਨੂੰ ਕਿਹਾ-ਭਾਰਤ ਦੀ ਕੋਰੋਨਾ ਵਿਰੁੱਧ ਲੜਾਈ 'ਚ ਕਰੋ ਮਦਦ

ਸੰਭਾਵਿਤ ਟੀਮਾਂ :-

ਰਾਇਲ ਚੈਲੇਂਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਗਲੇਨ ਮੈਕਸਵੈੱਲ, ਏਬੀ ਡੀਵਿਲੀਅਰਜਸ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਡੈਨੀਅਲ ਕ੍ਰਿਸ਼ਚੀਅਨ, ਕੈਲਿਸ ਜੈਮੀਸਨ, ਹਰਸ਼ਲ ਪਟੇਲ, ਨਵਦੀਪ ਸੈਣੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ

ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਐਮ ਐਸ ਧੋਨੀ (ਵਿਕਟਕੀਪਰ ਤੇ ਕਪਤਾਨ), ਰਵਿੰਦਰ ਜਡੇਜਾ, ਸੈਮ ਕੁਰਨ, ਡਵੇਨ ਬ੍ਰਾਵੋ, ਸ਼ਾਰਦੂਲ ਠਾਕੁਰ, ਦੀਪਕ ਚਾਹਰ, ਇਮਰਾਨ ਤਾਹਿਰ

ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News