IPL 2020: ਹਰਭਜਨ ਸਿੰਘ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਟੀਮ ਨਾਲ ਨਹੀਂ ਜਾਣਗੇ UAE
Thursday, Aug 20, 2020 - 05:02 PM (IST)
ਚੇਨੱਈ(ਵਾਰਤਾ) : ਚੇਨੱਈ ਸੁਪਰ ਕਿੰਗਸ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਨਿੱਜੀ ਕਾਰਣਾਂ ਕਾਰਨ ਆਪਣੀ ਟੀਮ ਨਾਲ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਅਮੀਰਾਤ ਲਈ ਰਵਾਨਾ ਨਹੀਂ ਹੋਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਰਭਜਨ ਹਫ਼ਤੇ ਜਾਂ 10 ਦਿਨ ਬਾਅਦ ਸੰਯੁਕਤ ਰਾਸ਼ਟਰ ਅਮੀਰਾਤ (ਯੂ.ਏ.ਈ.) ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ: PM ਮੋਦੀ ਨੇ ਮਹਿੰਦਰ ਸਿੰਘ ਧੋਨੀ ਨੂੰ ਲਿੱਖੀ ਚਿੱਠੀ, ਕਹੀਆਂ ਇਹ ਗੱਲਾਂ
ਆਈ.ਪੀ.ਐਲ. ਦਾ ਪ੍ਰਬੰਧ ਯੂ.ਏ.ਈ. ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਕੀਤਾ ਜਾਣਾ ਹੈ। 40 ਸਾਲਾ ਹਰਭਜਨ ਚੇਨੱਈ ਵਿਚ ਮੌਜੂਦ ਨਹੀਂ ਹਨ, ਜਿੱਥੇ ਟੀਮ 5 ਦਿਨਾਂ ਟ੍ਰੇਨਿੰਗ ਦੇ ਬਾਅਦ ਯੂ.ਏ.ਈ. ਲਈ ਰਵਾਨਾ ਹੋਵੇਗੀ। ਹਰਭਜਨ ਸਮੇਤ ਚੇਨੱਈ ਦੇ 5 ਖਿਡਾਰੀ ਫਿਲਹਾਲ ਯੂ.ਏ.ਈ. ਨਹੀਂ ਜਾ ਰਹੇ ਹਨ। ਇਨ੍ਹਾਂ ਖਿਡਾਰੀਆਂ ਵਿਚ ਫਾਫ ਡੂ ਪਲੇਸਿਸ, ਲੁੰਗੀ ਏਨਗਿਦੀ ਸ਼ਾਮਲ ਹਨ, ਜੋ ਸਤੰਬਰ ਦੀ ਸ਼ੁਰੂਆਤ ਵਿਚ ਯੂ.ਏ.ਈ. ਪਹੁੰਚਣਗੇ। ਇਸ ਦੇ ਇਲਾਵਾ ਇਮਰਾਨ ਤਾਹਿਰ , ਮਿਸ਼ੇਲ ਸੈਂਟਨਰ ਅਤੇ ਡਵੇਨ ਬਰਾਵੋ ਸੀ.ਪੀ.ਐਲ. ਵਿਚ ਖੇਡਣ ਕਾਰਨ ਟੀਮ ਨਾਲ ਫਿਲਹਾਲ ਨਹੀਂ ਜੁੜ ਪਾਉਣਗੇ। ਚੇਨੱਈ ਵਿਚ ਕੈਂਪ ਵਿਚ ਸ਼ਾਮਿਲ ਨਾ ਰਹਿਣ ਵਾਲੇ ਆਲਰਾਊਂਡਰ ਰਵੀਂਦਰ ਜਡੇਜਾ ਸ਼ੁੱਕਰਵਾਰ ਨੂੰ ਟੀਮ ਨਾਲ ਯੂ.ਏ.ਈ. ਰਵਾਨਾ ਹੋਣਗੇ।
ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੂੰ ਕਿੱਸ ਕਰਨ ਵਾਲੀ ਤਸਵੀਰ ਇੰਸਟਾਗਰਾਮ ਨੇ ਕੀਤੀ ਡਿਲੀਟ, ਭੜਕੀ ਨਤਾਸ਼ਾ
ਚੇਨੱਈ ਜਲਦ ਤੋਂ ਜਲਦ ਯੂ.ਏ.ਈ. ਪਹੁੰਚ ਕੇ ਟ੍ਰੇਨਿੰਗ ਕੈਂਪ ਸ਼ੁਰੂ ਕਰਣਾ ਚਾਹੁੰਦਾ ਹੈ। ਟੀਮ ਵਿਚ ਅਨੁਭਵੀ ਅਤੇ ਨੌਜਵਾਨ ਖਿਡਾਰੀਆਂ ਦੇ ਸ਼ਾਮਲ ਹੋਣ ਨਾਲ ਚੇਨੱਈ ਦਾ ਕੈਂਪ ਸ਼ੁਰੂ ਕਰਣ ਦਾ ਉਦੇਸ਼ ਟੀਮ ਦੇ ਖਿਡਾਰੀਆਂ ਦੀ ਫਿਟਨੈੱਸ ਬਰਕਰਾਰ ਰੱਖਣਾ ਹੈ।
ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਨੂੰ ਨਹੀਂ ਭੁਲਾ ਪਾ ਰਹੇ ਸੁਰੇਸ਼ ਰੈਨਾ, ਕਿਹਾ- ਸੱਚ ਦੀ ਹੋਵੇਗੀ ਜਿੱਤ