ਧੋਨੀ ਦੀ ਧੀ ਨਾਲ ਰੇਪ ਦੀ ਧਮਕੀ ''ਤੇ ਇਰਫਾਨ ਪਠਾਨ ਨੂੰ ਆਇਆ ਗੁੱਸਾ, ਯੂਜ਼ਰ ਨੂੰ ਪਾਈ ਝਾੜ

Saturday, Oct 10, 2020 - 05:16 PM (IST)

ਧੋਨੀ ਦੀ ਧੀ ਨਾਲ ਰੇਪ ਦੀ ਧਮਕੀ ''ਤੇ ਇਰਫਾਨ ਪਠਾਨ ਨੂੰ ਆਇਆ ਗੁੱਸਾ, ਯੂਜ਼ਰ ਨੂੰ ਪਾਈ ਝਾੜ

ਨਵੀਂ ਦਿੱਲੀ : ਆਈ. ਪੀ. ਐੱਲ. 2020 'ਚ ਚੇਨਈ ਸੁਪਰ ਕਿੰਗਜ਼ ਦਾ ਹੁਣ ਤੱਕ ਦਾ ਸਫ਼ਰ ਵਧੀਆ ਨਹੀਂ ਰਿਹਾ ਹੈ ਅਤੇ ਉਹ 6 ਮੈਚਾਂ 'ਚੋਂ ਸਿਰਫ਼ 2 ਮੈਚ ਹੀ ਜਿੱਤ ਸਕੀ ਹੈ। ਚੇਨਈ ਨੂੰ ਪਿਛਲੇ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪ੍ਰਸ਼ੰਸਕ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਨਾਰਾਜ਼ ਹਨ ਪਰ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਕ ਵਿਅਕਤੀ ਨੇ ਧੋਨੀ ਦੀ 5 ਸਾਲਾ ਦੀ ਬੇਟੀ ਜੀਵਾ ਦਾ ਰੇਪ ਕਰਨ ਦੀ ਧਮਕੀ ਦੇ ਦਿੱਤੀ। ਦਰਅਸਲ, ਕੇ. ਕੇ. ਆਰ. ਦੇ ਵਿਰੁੱਧ ਚੇਨਈ ਨੂੰ 10 ਦੌੜਾਂ ਨਾਲ ਕਰਾਰੀ ਹਾਰ ਮਿਲੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਧੋਨੀ ਦੀ ਬੇਟੀ ਜੀਵਾ ਦਾ ਰੇਪ ਕਰਨ ਦੀ ਧਮਕੀ ਦਿੰਦੇ ਹੋਏ ਲਿਖਿਆ- ਤੇਰੀ ਬੇਟੀ ਜੀਵਾ ਨਾਲ ਰੇਪ ਕਰਾਂ।

ਇਹ ਵੀ ਪੜ੍ਹੋ: ਟੀ-20 'ਚ ਇਸ ਪਾਕਿਸਤਾਨੀ ਬੱਲੇਬਾਜ਼ ਨੇ ਮਚਾਇਆ ਧਮਾਲ, ਤੋੜਿਆ 8 ਸਾਲਾਂ ਦਾ ਰਿਕਾਰਡ

ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਵੀ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਅਤੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਸਾਰੇ ਖਿਡਾਰੀ ਮੈਦਾਨ 'ਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਪ੍ਰਦਰਸ਼ਨ ਖ਼ਰਾਬ ਹੋ ਜਾਂਦਾ ਹੈ ਪਰ ਇਸ ਨਾਲ ਕਿਸੇ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਇਕ ਛੋਟੀ ਜਿਹੀ ਬੱਚੀ ਲਈ ਅਪਸ਼ਬਦਾਂ ਦਾ ਇਸਤੇਮਾਲ ਕਰੇ ਅਤੇ ਉਸ ਨੂੰ ਧਮਕੀ ਦੇਵੇ।

ਇਹ ਵੀ ਪੜ੍ਹੋ: ਕੈਂਸਰ ਕਾਰਣ ਕੱਟੀ ਗਈ ਇਕ ਲੱਤ, ਅੱਜ ਹੈ ਪ੍ਰਸਿੱਧ ਬਾਡੀ ਬਿਲਡਰ,ਮੁੱਖ ਮੰਤਰੀ ਵੀ ਹਨ ਇਸ ਨੌਜਵਾਨ ਦੇ ਮੁਰੀਦ

PunjabKesari

ਦੱਸ ਦੇਈਏ ਕਿ ਐਮ.ਐਸ. ਧੋਨੀ ਨੂੰ ਹਾਲ ਹੀ ਵਿਚ ਕੇ.ਕੇ.ਆਰ. ਤੋਂ ਮਿਲੀ ਹਾਰ ਦੇ ਬਾਅਦ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ਵਿਚ ਚੇਨਈ ਨੂੰ ਜਿੱਤ ਲਈ 168 ਦੌੜਾਂ ਬਣਾਉਣੀਆਂ ਸਨ ਅਤੇ ਉਨ੍ਹਾਂ ਨੇ 10 ਓਵਰਾਂ ਵਿਚ ਇਕ ਕਿਵਟ 'ਤੇ 90 ਦੌੜਾਂ ਬਣਾ ਲਈਆਂ ਸਨ। ਆਖ਼ਰੀ 10 ਓਵਰਾਂ ਵਿਚ ਉਨ੍ਹਾਂ ਨੂੰ 78 ਦੌੜਾਂ ਬਣਾਉਣੀਆਂ ਸਨ। 11ਵੇਂ ਓਵਰ ਵਿਚ 19ਵੇਂ ਓਵਰ ਤੱਕ ਚੇਨਈ ਸਿਰਫ਼ 53 ਦੌੜਾਂ ਹੀ ਬਣਾ ਸਕੀ। ਐਮ.ਐਸ. ਧੋਨੀ ਅਤੇ ਕੇਦਾਰ ਜਾਧਵ ਦੋਵਾਂ ਨੇ 12-12 ਗੇਂਦਾ ਵਿਚ ਕਰਮਵਾਰ 11 ਅਤੇ 7 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ:  IPL 2020: ਆਂਦ੍ਰੇ ਰਸੇਲ ਦੀ ਖ਼ਰਾਬ ਫਾਰਮ ਤੋਂ ਬਾਅਦ ਪਤਨੀ ਜੈਸਿਮ ਨੂੰ ਯੂਜ਼ਰ ਨੇ ਕਿਹਾ, ਆਂਟੀ...


author

cherry

Content Editor

Related News