CSK vs KKR : ਮੈਚ ਤੋਂ ਪਹਿਲਾਂ ਜਾਣੋ ਦੋਵੇਂ ਟੀਮਾਂ ਨਾਲ ਜੁੜੇ ਮਹੱਤਵਪੂਰਨ ਤੱਥ

Wednesday, Apr 21, 2021 - 04:11 PM (IST)

ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਚੇਨੱਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 15ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਦਿੱਲੀ ਤੋਂ ਹਾਰਨ ਮਗਰੋਂ ਰੋਹਿਤ ਸ਼ਰਮਾ ਨੂੰ ਲੱਗਾ ਇਕ ਹੋਰ ਝਟਕਾ, ਹੋਇਆ 12 ਲੱਖ ਜੁਰਮਾਨਾ

ਦੋਵਾਂ ਟੀਮਾਂ ਵਿਚਾਲੇ ਹੋਏ ਮੈਚਾਂ ’ਚ ਜਿੱਤ ਦੇ ਅੰਕੜੇ
ਦੋਵਾਂ ਟੀਮਾਂ ਵਿਚਾਲੇ ਕੁਲ 22 ਮੈਚ ਹੋਏ ਹਨ। ਇਨ੍ਹਾਂ ’ਚੋਂ 8 ਮੈਚ ਕੋਲਕਾਤਾ ਨਾਈਟ ਰਾਈਡਰਜ਼ ਨੇ ਤੇ 14 ਮੈਚ ਚੇਨਈ ਸੁਪਰ ਕਿੰਗਜ਼ ਨੇ ਜਿੱਤੇ ਹਨ।

ਪਿੱਚ ਰਿਪੋਰਟ
ਵਾਨਖੇੜੇ ਸਟੇਡੀਅਮ ’ਚ 10 ਮੈਚਾਂ ’ਚੋਂ 9 ਮੈਚ ਹਾਈ ਸਕੋਰਿੰਗ ਵਾਲੇ ਰਹੇ ਹਨ। ਹਾਲਾਂਕਿ ਸਾਨੂੰ ਇਸ ਸੀਜ਼ਨ ’ਚ ਕੁਝ ਬੱਲੇਬਾਜ਼ੀ ਇਕਾਈਆਂ ਸੰਘਰਸ਼ ਕਰਦੀਆਂ ਦਿਸ ਰਹੀਆਂ ਹਨ ਜੋ ਕਿ ਸਿਰਫ਼ ਇਹੋ ਸਾਬਤ ਕਰਦੀਆਂ ਹਨ ਕਿ ਇਸ ’ਚ ਗੇਂਦਬਾਜ਼ਾਂ ਲਈ ਵੀ ਕੁਝ ਹਾ।
ਇਹ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਹੋਏ ਵਿਰਾਟ ਕੋਹਲੀ, ਤਸਵੀਰ ਵਾਇਰਲ

ਆਖ਼ਰੀ ਆਈ. ਪੀ. ਐੱਲ. ਮੈਚ
ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਆਈ. ਪੀ. ਐੱਲ. ਮੈਚ ’ਚ ਨਿਤੀਸ਼ ਰਾਣਾ ਨੇ 61 ਗੇਂਦਾਂ ’ਤੇ 87 ਦੌੜਾਂ ਦੀ ਬੱਲੇਬਾਜ਼ੀ ਦੀ ਬਦੌਲਤ ਕੋਲਕਾਤਾ ਨੇ 172 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਉੱਤਰੀ ਚੇਨਈ ਸੁਪਰ ਕਿੰਗਜ਼ ਨੇ 20 ਓਵਰ ’ਚ 6 ਵਿਕਟ ਗੁਆ ਕੇ 178 ਦੌੜਾਂ ਬਣਾਉਂਦੇ ਹੋਏ ਮੈਚ ਆਪਣੇ ਨਾਂ ਕਰ ਲਿਆ।

ਸੰਭਾਵੀ ਪਲੇਇੰਗ ਇਲੈਵਨ :-

ਕੋਲਕਾਤਾ ਨਾਈਟ ਰਾਈਡਰਜ਼ : ਨਿਤੀਸ਼ ਰਾਣਾ, ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਈਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਕਿਬ ਅਲ ਹਸਨ, ਆਂਦਰੇ ਰਸਲ, ਪੈਟ ਕਮਿੰਸ, ਹਰਭਜਨ ਸਿੰਘ, ਵਰੁਣ ਚੱਕਰਵਰਤੀ, ਪ੍ਰਸਿਧ ਕ੍ਰਿਸ਼ਨਾ, ਸੁਨੀਲ ਨਰਾਇਣ, ਲਾਕੀ ਫਰਗੂਸਨ ,ਸ਼ਿਵਮ ਮਾਵੀ, ਬੇਨ ਕਟਿੰਗ, ਕਰੁਣ ਨਾਇਰ, ਪਵਨ ਨੇਗੀ, ਕੁਲਦੀਪ ਯਾਦਵ, ਗੁਰਕੀਰਤ ਸਿੰਘ ਮਾਨ, ਸ਼ੈਲਡਨ ਜੈਕਸਨ, ਸੰਦੀਪ ਵਾਰੀਅਰ, ਟਿਮ ਸਿਫ਼ਰਟ, ਰਿੰਕੂ ਸਿੰਘ, ਵੈਂਕਟੇਸ਼ ਆਇਅਰ, ਕਮਲੇਸ਼ ਨਾਗਰਕੋਟੀ, ਵੈਭਵ ਅਰੋੜਾ

ਚੇਨੱਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾ਼ਡ਼, ਫਾਫ ਡੂ ਪਲੇਸਿਸ , ਮੋਈਨ ਅਲੀ, ਸੁਰੇਸ਼ ਰੈਨਾ, ਅੰਬਾਤੀ ​​ਰਾਇਡੂ, ਰਵਿੰਦਰ ਜਡੇਜਾ, ਐਮ ਐਸ ਧੋਨੀ (ਵਿਕਟਕੀਪਰ ਤੇ ਕਪਤਾਨ), ਸੈਮ ਕੁਰਨ, ਡਵੇਨ ਬ੍ਰਾਵੋ, ਸ਼ਾਰਦੂਲ ਠਾਕੁਰ, ਦੀਪਕ ਚਾਹਰ, ਲੁੰਗੀ ਐਨਗੀਡੀ, ਰੋਬਿਨ ਉਥੱਪਾ, ਚੇਤੇਸ਼ਵਰ ਪੁਜਾਰਾ, ਕਰਨ ਸ਼ਰਮਾ, ਇਮਰਾਨ ਤਾਹਿਰ, ਜੇਸਨ ਬਿਹਰੇਨਡੋਰਫ , ਕ੍ਰਿਸ਼ਨਾੱਪਾ ਗੋਥਮ, ਮਿਸ਼ੇਲ ਸੈਨਟਨਰ, ਰਵੀਸ੍ਰੀਨਿਵਾਸਨ ਸਾਈ ਕਿਸ਼ੋਰ, ਹਰੀ ਨਿਸ਼ਾਂਤ, ਐਨ ਜਗਦੀਸਨ, ਕੇ ਐਮ ਆਸਿਫ, ਹਰੀਸ਼ੰਕਰ ਰੈਡੀ, ਭਾਗਥ ਵਰਮਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News