ਕਲੱਬ ਵਾਲੀਬਾਲ ਚੈਂਪੀਅਨਸ਼ਿਪ ''ਚ ਚੇਨਈ ਸਪਾਰਟਨਸ ਦਾ ਮੁਕਾਬਲਾ ਵਿਅਤਨਾਮ ਦੇ ਕਲੱਬ ਨਾਲ
Tuesday, Apr 23, 2019 - 07:34 PM (IST)

ਨਵੀਂ ਦਿੱਲੀ — ਪ੍ਰੋ ਵਾਲੀਬਾਲ ਲੀਗ (ਪੀ. ਵੀ. ਐੱਲ) ਚੈਂਪੀਅਨ ਚੇਨਈ ਸਪਾਰਟਨਸ ਦੀ ਟੀਮ ਤਾਈਵਾਨ 'ਚ ਚੱਲ ਰਹੀ 2019 ਏਸ਼ੀਆਈ ਪੁਰਸ਼ ਕਲੱਬ ਵਾਲੀਬਾਲ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈ ਹੈ। ਚੇਨਈ ਸਪਾਰਟਨਸ ਨੂੰ ਆਪਣੇ ਪਹਿਲੇ ਮੈਚ 'ਚ ਕਜਾਖਸਤਾਨ ਦੇ ਟੀ. ਐੱਨ. ਸੀ. ਕਾਜਕਰੋਮ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਥਾਈਲੈਂਡ, ਕਤਰ, ਆਸਟ੍ਰੇਲੀਆ ਤੇ ਮੇਜ਼ਬਾਨ ਦੇਸ਼ ਦੇ ਕਲਬਾਂ ਦੇ ਖਿਲਾਫ ਲਗਾਤਾਰ ਚਾਰ ਜਿੱਤ ਦਰਜ ਕੀਤੀ।ਚੇਨਈ ਦੀ ਟੀਮ ਹੁਣ ਬੁੱਧਵਾਰ ਨੂੰ ਕੁਆਟਰ ਫਾਈਨਲ 'ਚ ਵਿਅਤਨਾਮ ਦੇ ਕਲੱਬ ਟੀ. ਪੀ. ਐੱਚ. ਸੀ. ਐਮ ਨਾਲ ਭਿੜੇਗੀ।