Thar 'ਚ ਚਿੱਟੇ ਨਾਲ ਫੜ੍ਹੀ ਮਹਿਲਾ ਪੁਲਸ ਮੁਲਾਜ਼ਮ ਦਾ ਮਿਲਿਆ ਰਿਮਾਂਡ, ਹੋਗੇ ਵੱਡੇ ਖੁਲਾਸੇ (ਦੇਖੋ ਵੀਡੀਓ)
Thursday, Apr 03, 2025 - 10:48 PM (IST)

ਬਠਿੰਡਾ : ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਵੱਲੋਂ ਕਾਬੂ ਕੀਤੀ ਗਈ ਬਠਿੰਡਾ ਪੁਲਸ ਲਾਈਨ 'ਚ ਤਾਇਨਾਤ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਨੂੰ ਬਠਿੰਡਾ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਅਦਾਲਤ ਵੱਲੋਂ ਅਮਨਦੀਪ ਕੌਰ ਦਾ ਇਕ ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਹੈ।
ਸੁਹਾਗਰਾਤ 'ਤੇ ਕਮਰੇ 'ਚ ਵੜ੍ਹਦੇ ਹੀ ਲਾੜੇ ਦੀ ਸਾਰੇ ਅਰਮਾਨ ਹੋ ਗਏ ਚੂਰ-ਚੂਰ, ਜਦੋਂ ਲਾੜੀ ਨੇ...
ਦੱਸ ਦਈਏ ਕਿ ਮਹਿਲਾ ਕਰਮਚਾਰੀ ਨੂੰ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਮਹਿਲਾ ਕਰਮਚਾਰੀ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਇੰਟਰਾਗ੍ਰਾਮ 'ਤੇ ਵੀ ਬਹੁਤ ਫੇਮਸ ਹੈ, ਇਸ ਵਲੋਂ ਨਾ ਸਿਰਫ ਪੁਲਸ ਦੀ ਵਰਦੀ ਸਗੋਂ ਥਾਰ ਨਾਲ ਵੀ ਕਈ ਰੀਲਸ ਅਪਲੋਡ ਕੀਤੀਆਂ ਗਈਆਂ ਹਨ, ਜਿਸ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਲਾਈਕ ਹਨ।
ਪੁਲਸ ਦੀ ਨਜ਼ਰ 'ਚ ਸੀ ਮਹਿਲਾ ਕਰਮਚਾਰੀ
ANTF ਦੀ ਟੀਮ ਪਿਛਲੇ ਕਈ ਸਮੇਂ ਤੋਂ ਅਮਨਦੀਪ ਕੌਰ 'ਤੇ ਨਜ਼ਰ ਰੱਖ ਰਹੀ ਸੀ। ਬੁੱਧਵਾਰ ਨੂੰ ਜਦੋਂ ਉਹ ਡਿਊਟੀ ਤੋਂ ਬਾਅਦ ਆਪਣੀ ਥਾਰ ਗੱਡੀ 'ਚ ਬਾਹਰ ਨਿਕਲੀ ਤਾਂ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ। ਲਾਡਲੀ ਬੇਟੀ ਚੌਕ 'ਤੇ ਉਸ ਦੀ ਗੱਡੀ ਰੋਕੀ ਗਈ, ਜਿੱਥੇ ਜਾਂਚ ਕਰਨ 'ਤੇ 17 ਗ੍ਰਾਮ ਹੈਰੋਇਨ ਬਰਾਮਦ ਹੋਈ।
'ਮੋਨਾਲੀਸਾ' ਹੋਈ ਗ੍ਰਿਫ਼ਤਾਰ, ਕਸਟਮਰ ਨਾਲ ਫੋਨ 'ਤੇ ਕਰਦੀ ਸੀ ਗੱਲ, ਹੋ ਗਿਆ ਖੁਲਾਸਾ
ਭੱਜਣ ਦੀ ਕੀਤੀ ਕੋਸ਼ਿਸ਼ ਪਰ ਪੁਲਸ ਨੇ ਕੀਤਾ ਕਾਬੂ
ਜਦੋਂ ਅਮਨਦੀਪ ਕੌਰ ਨੇ ਪੁਲਸ ਦੀ ਟੀਮ ਨੂੰ ਵੇਖਿਆ ਤਾਂ ਉਸ ਨੇ ਗੱਡੀ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਮਹਿਲਾ ਪੁਲਸ ਨੇ ਉਸ ਨੂੰ ਦਬੋਚ ਲਿਆ। ਦੋਸ਼ਣ ਨੇ ਆਪਣੇ ਰਸੂਖਦਾਰ ਜਾਣਕਾਰਾਂ ਨੂੰ ਫੋਨ ਕਰਕੇ ਮਦਦ ਮੰਗਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਨੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ।
ਪੁਲਸ ਤੇ ਸਿਆਸੀ ਲੋਕਾਂ ਨਾਲ ਸਿੱਧੀ ਪਹੁੰਚ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਮਨਦੀਪ ਕੌਰ ਦੀ ਉੱਚੇ ਅਹੁਦਿਆਂ ‘ਤੇ ਬੈਠੇ ਪੁਲਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤੱਕ ਪਹੁੰਚ ਸੀ। ਪਹਿਲਾਂ ਵੀ ਉਸ 'ਤੇ ਇਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਤੋਂ ਮਾਨਸਾ ਤਬਾਦਲਾ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਵੱਡੇ ਲੋਕਾਂ ਦੀ ਸਿਫਾਰਸ਼ ਨਾਲ ਮੁੜ ਬਠਿੰਡਾ ਪੁਲਸ ਲਾਈਨ ‘ਚ ਟੈਂਪਰੇਰੀ ਅਟੈਚਮੈਂਟ 'ਤੇ ਤੈਨਾਤ ਹੋ ਗਈ।
ਨਹੀਂ ਹੁੰਦਾ ਸੀ ਨਿਆਣਾ, ਸੱਸ ਨੇ ਨੂੰਹ ਨੂੰ ਨਹਿਰ ਮਾਰ'ਤਾ ਧੱਕਾ
ਹੋਰ ਜਾਂਚ ਜਾਰੀ
ਪੁਲਸ ਨੇ ਦੋਸ਼ੀ ਮਹਿਲਾ ਪੁਲਸ ਕਰਮਚਾਰੀ ਖ਼ਿਲਾਫ ਹੋਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਵੱਡੇ ਨੈਟਵਰਕ ਨਾਲ ਜੁੜੀ ਹੋਈ ਸੀ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਪੁਲਸ ਇਸ ਦੀ ਤਹਿ ਤੱਕ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8