ਸ਼ਰਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਲਾਇਨਸ ਹਾਰੇ

Thursday, Aug 01, 2019 - 03:11 AM (IST)

ਸ਼ਰਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੇਨਈ ਲਾਇਨਸ ਹਾਰੇ

ਨਵੀਂ ਦਿੱਲੀ— ਭਾਰਤ ਦੇ ਸਟਾਰ ਖਿਡਾਰੀ ਸ਼ਰਤ ਕਮਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਚੇਨਈ ਲਾਇਨਸ ਨੇ ਅਲਟੀਮੇਟ ਟੇਬਲ ਟੈਨਿਸ 'ਚ ਗੋਆ ਚੈਲੇਂਜਰਸ ਨੂੰ 8-7 ਨਾਲ ਹਰਾ ਦਿੱਤਾ। ਦੁਨੀਆ ਦੇ 32ਵੇਂ ਨੰਬਰ ਦੇ ਖਿਡਾਰੀ ਕਮਲ ਨੇ ਪੈਟ੍ਰਿਸਾ ਸੋਲਜਾ ਦੇ ਨਾਲ ਮਿਕਸਡ ਡਬਲਜ਼ ਮੈਚ ਜਿੱਤਿਆ। ਮਹਿਲਾ ਸਿੰਗਲ 'ਚ ਮਧੁਰਿਕਾ ਪਾਟਕਰ ਨੂੰ ਅਰਚਨਾ ਕਾਮਥ ਨੇ ਹਰਾਇਆ। ਇਸ ਤੋਂ ਪਹਿਲਾਂ ਗੋਆ ਦੀ ਚੇਂਗ ਆਈ ਚਿੰਗ ਨੇ ਮਹਿਲਾ ਸਿੰਗਲ 'ਚ ਜਿੱਤ ਦਰਜ ਕਰਕੇ ਟੀਮ ਨੂੰ ਬੜ੍ਹਤ ਹਾਸਲ ਕਰਵਾਈ ਸੀ।


author

Gurdeep Singh

Content Editor

Related News