ਚੇਨਈ ਨੇ ਬੈਂਗਲੁਰੂ ''ਤੇ ਬਣਾਈ ਅਜੇਤੂ ਬੜ੍ਹਤ

01/09/2018 10:03:50 AM

ਚੇਨਈ, (ਬਿਊਰੋ)— ਪੀ.ਵੀ. ਸਿੰਧੂ ਦੀ ਦਮਦਾਰ ਖੇਡ ਨਾਲ ਚੇਨਈ ਸਮੈਸ਼ਰਸ ਨੇ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਮੁਕਾਬਲੇ 'ਚ ਬੈਂਗਲੁਰੂ ਬਲਾਸਟਰਸ 'ਤੇ 3-1 ਦੀ ਅਜੇਤੂ ਬੜ੍ਹਤ ਬਣਾ ਲਈ। ਸਿੰਧੂ ਨੇ ਟੀਮ ਦੇ ਟਰੰਪ ਮੈਚ 'ਚ ਬੈਂਗਲੁਰੂ ਕ੍ਰਿਸਟੀ ਗਿਲਮੋਰ ਨੂੰ ਸਿੱਧੀ ਗੇਮ 'ਚ 15-9, 15-14 ਨਾਲ ਹਰਾ ਕੇ ਚੇਨਈ ਨੂੰ 2 ਅੰਕ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਦੀ ਇਸ ਜਿੱਤ ਨਾਲ ਚੇਨਈ ਨੇ 3-1 ਦੀ ਅਜੇਤੂ ਬੜ੍ਹਤ ਲੈ ਲਈ। ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਮੁਕਾਬਲੇ 'ਚ ਵੀ ਚੇਨਈ ਦੇ ਯੰਗ ਲੀ ਅਤੇ ਬੀ ਸੁਮਿਤ ਰੇਡੀ ਦੀ ਜੋੜੀ ਨੇ ਬੈਂਗਲੁਰੂ ਦੇ ਮਾਥੀਆਸ ਅਤੇ ਕੀਮ-ਸਾ ਰਾਨ ਦੀ ਜੋੜੀ ਨੂੰ ਰੋਮਾਂਚਕ ਮੁਕਾਬਲੇ 'ਚ 8-15, 15-14, 15-13 ਨਾਲ ਹਰਾਇਆ। ਇਹ ਬੈਂਗਲੁਰੂ ਦਾ ਟਰੰਪ ਮੈਚ ਸੀ ਜਿਸ ਨੂੰ ਹਾਰਨ ਦੇ ਬਾਅਦ ਉਨ੍ਹਾਂ ਦਾ ਅੰਕ ਮਾਈਨਸ 'ਚ ਚਲਾ ਗਿਆ ਅਤੇ ਚੇਨਈ ਨੂੰ ਇਸ ਨਾਲ ਇਕ ਅੰਕ ਮਿਲਿਆ।


Related News