ਚੀਅਰਲੀਡਰ ਸਾਸ਼ਾ ਨਾਲ ਪਹਿਲੀ ਨਜ਼ਰੇ ਹੋਇਆ ਸੀ ਅਫਰੀਕੀ ਕਪਤਾਨ ਡੀ ਕੌਕ ਨੂੰ ਪਿਆਰ
Wednesday, Sep 25, 2019 - 02:30 AM (IST)

ਨਵੀਂ ਦਿੱਲੀ - ਭਾਰਤ ਵਿਰੁੱਧ ਟੀ-20 ਸੀਰੀਜ਼ ਵਿਚ ਦੋ ਅਰਧ ਸੈਂਕੜੇ ਲਾ ਕੇ ਸੁਰਖੀਆਂ ਵਿਚ ਆਇਆ ਦੱਖਣੀ ਅਫਰੀਕਾ ਦਾ ਕਪਤਾਨ ਕਵਿੰਟਨ ਡੀ ਕੌਕ ਇਨ੍ਹੀਂ ਦਿਨੀਂ ਆਪਣੀ ਪਤਨੀ ਸਾਸ਼ਾ ਕਾਰਨ ਕਾਫੀ ਚਰਚਾ 'ਚ ਹੈ।
ਦਰਅਸਲ, ਸਾਸ਼ਾ ਨੇ ਬੀਤੇ ਦਿਨੀਂ ਡੀ ਕੌਕ ਨਾਲ ਆਪਣੀ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਕ੍ਰਿਕਟ ਪ੍ਰੇਮੀ ਬੇਹੱਦ ਪਸੰਦ ਕਰ ਰਹੇ ਹਨ। ਸਾਸ਼ਾ ਦੇ ਨਾਲ ਡੀ ਕੌਕ ਦੀ ਪਹਿਲੀ ਮੁਲਾਕਾਤ 2016 ਵਿਚ ਇਕ ਟੀ-20 ਸੀਰੀਜ਼ ਦੌਰਾਨ ਹੋਈ ਸੀ। ਉਸ ਮੈਚ ਵਿਚ ਡੀ ਕੌਕ ਨੇ ਸ਼ਾਨਦਾਰ ਪਾਰੀ ਖੇਡੀ ਸੀ।
ਮੈਚ ਜਿਤਾ ਕੇ ਜਦੋਂ ਉਹ ਪੈਵੇਲੀਅਨ ਪਰਤ ਰਿਹਾ ਸੀ, ਉਦੋਂ ਚੀਅਰਲੀਡਰ ਸਾਸ਼ਾ ਉਸ ਕੋਲ ਆਈ ਅਤੇ ਉਸ ਤੋਂ ਆਟੋਗ੍ਰਾਫ ਅਤੇ ਫੋਟੋ ਦੀ ਮੰਗ ਕਰਨ ਲੱਗੀ। ਸਾਸ਼ਾ ਨੂੰ ਦੇਖਦੇ ਹੀ ਡੀ ਕੌਕ ਉਸ ਨੂੰ ਪਿਆਰ ਕਰਨ ਲੱਗਾ। ਇਹ ਪਹਿਲੀ ਨਜ਼ਰ ਦਾ ਪਿਆਰ ਹੀ ਸੀ ਕਿ ਇਸ ਅਫਰੀਕੀ ਕਪਤਾਨ ਨੇ ਉਸ ਸਮੇਂ ਸਾਸ਼ਾ ਦਾ ਸੋਸ਼ਲ ਅਕਾਊਂਟ ਜਾਣਿਆ ਅਤੇ ਥੋੜ੍ਹੇ ਹੀ ਦਿਨਾਂ ਵਿਚ ਉਹ ਇਕ-ਦੂਜੇ ਨਾਲ ਗੱਲਾਂ ਕਰਨ ਲੱਗੇ। ਹਾਲਾਂਕਿ ਡੀ ਕੌਕ ਨੂੰ ਸਾਸ਼ਾ ਹਰਲੇ ਦਾ ਨੰਬਰ ਹਾਸਲ ਕਰਨ ਵਿਚ ਕਾਫੀ ਸਮਾਂ ਲੱਗਾ ਪਰ ਨੰਬਰ ਹੱਥ ਲੱਗਣ ਤੋਂ ਬਾਅਦ ਉਹ ਘੰਟਿਆਂ ਤਕ ਸਾਸ਼ਾ ਨਾਲ ਗੱਲਾਂ ਕਰਦਾ ਰਹਿੰਦਾ ਸੀ। 2016 ਵਿਚ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਸਾਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ।