ਚੌਰੱਸੀਆ ਨੇ ਕੱਟ ਹਾਸਲ ਕੀਤਾ, ਭੁੱਲਰ ਖੁੰਝਿਆ

Saturday, Oct 05, 2019 - 07:00 PM (IST)

ਸਪੋਰਟਸ ਡੈਸਕ- ਭਾਰਤੀ ਗੋਲਫਰ ਐੱਸ. ਐੱਸ. ਪੀ. ਚੌਰੱਸੀਆ ਨੇ ਇੱਥੇ ਓਪਨ ਡਿਸਪਾਨਾ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਇਵਨ ਪਾਰ 71 ਦਾ ਕਾਰਡ ਖੇਡ ਕੇ ਕੱਟ ਵਿਚ ਜਗ੍ਹਾ ਬਣਾ ਲਈ, ਜਦਕਿ ਹਮਵਤਨ ਗਗਨਜੀਤ ਭੁੱਲਰ ਕੱਟ ਤੋਂ ਖੁੰਝ ਗਿਆ। ਚੌਰੱਸੀਆ ਨੇ ਇਸ ਤਰ੍ਹਾਂ ਸ਼ੁੱਕਰਵਾਰ ਨੂੰ 7 ਟੂਰਨਾਮੈਂਟਾਂ ਵਿਚ ਕੱਟ ਨਾ ਹਾਸਲ ਕਰਨ ਦੀ ਖਰਾਬ ਫਾਰਮ ਨੂੰ ਖਤਮ ਕੀਤਾ। ਉਸ ਨੇ ਪਹਿਲੇ ਦੌਰ ਵਿਚ 70 ਦਾ ਕਾਰਡ ਖੇਡਿਆ ਸੀ, ਜਿਸ ਨਾਲ ਉਸਦਾ ਕੁਲ ਸਕੋਰ ਇਕ ਅੰਡਰ 141 ਦਾ ਹੋ ਗਿਆ। ਉਹ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਚੱਲ ਰਿਹਾ ਹੈ। ਚੌਰੱਸੀਆ ਪਹਿਲੇ ਦੌਰ ਤੋਂ ਬਾਅਦ ਟਾਪ-10 ਵਿਚ ਸੀ ਪਰ ਦੂਜੇ ਦੌਰ ਵਿਚ ਪੰਜ ਬੋਗੀਆਂ ਤੇ ਇਕ ਡਬਲ ਬੋਗੀ ਨਾਲ ਉਸ ਨੇ ਸੱਤ ਓਵਰ 78 ਦਾ ਨਿਰਾਸ਼ਾਜਨਕ ਕਾਰਡ ਖੇਡਿਆ ਤੇ ਕੱਟ ਤੋਂ ਖੁੰਝ ਗਿਆ।


Related News