ਸਮਿਥ ਵਲੋਂ ਫੀਲਡਰਾਂ ਨੂੰ ਨਿਰਦੇਸ਼ ਦੇਣ ਤੋਂ ਚੈਪਲ ਨਾਰਾਜ਼

Tuesday, Dec 03, 2019 - 02:21 AM (IST)

ਸਮਿਥ ਵਲੋਂ ਫੀਲਡਰਾਂ ਨੂੰ ਨਿਰਦੇਸ਼ ਦੇਣ ਤੋਂ ਚੈਪਲ ਨਾਰਾਜ਼

ਐਡੀਲੇਡ— ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੂੰ ਲੱਗਦਾ ਹੈ ਕਿ ਸਟੀਵ ਸਮਿਥ ਨੇ ਪਾਕਿਸਤਾਨ ਵਿਰੁੱਧ ਦੂਜੇ ਟੈਸਟ ਵਿਚ ਫੀਲਡਿੰਗ ਸਜਾਉਣ ਦੀ ਕੋਸ਼ਿਸ਼ ਕਰ ਕੇ ਮੌਜੂਦਾ ਕਪਤਾਨ ਟਿਮ ਪੇਨ ਦੀ ਭੂਮਿਕਾ ਨੂੰ ਘੱਟ ਕੀਤਾ ਹੈ। ਪਿਛਲੇ ਸਾਲ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਨਾਂ ਆਉਣ ਤੋਂ ਪਹਿਲਾਂ ਸਮਿਥ ਟੀਮ ਦਾ ਕਪਤਾਨ ਸੀ ਪਰ ਇਸ ਤੋਂ ਬਾਅਦ ਉਸ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ ਅਤੇ ਉਸ ਨੇ ਕਪਤਾਨੀ ਗੁਆ ਦਿੱਤੀ।

PunjabKesari
ਚੈਪਲ ਨੇ ਕਿਹਾ ਕਿ ਸਮਿਥ ਨੂੰ ਫੀਲਡਿੰਗ ਸਜਾਉਣ ਵਿਚ ਓਨਾ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ, ਜਿੰਨਾ ਉਹ ਸੋਮਵਾਰ ਨੂੰ ਹੋ ਗਿਆ।'' ਆਸਟਰੇਲੀਆ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਪਾਰੀ ਤੇ 48 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਕਲੀਨ ਸਵੀਪ ਕੀਤਾ। ਚੈਪਲ ਨੇ ਕਿਹਾ ਕਿ ਸਮਿਥ ਦੂਜੇ ਟੈਸਟ ਮੈਚ 'ਚ ਫੀਲਡਿੰਗ ਸਜਾਉਣ ਦੀ ਕੋਸ਼ਿਸ਼ ਕਰਕੇ ਪਸੰਦ ਨਹੀਂ ਆਇਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ।


author

Gurdeep Singh

Content Editor

Related News