Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'

08/13/2023 11:43:37 AM

ਸਪੋਰਟਸ ਡੈਸਕ- ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ 'ਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਚੇਨਈ ਦੇ ਮੇਅਰ ਰਾਧਾਕ੍ਰਿਸ਼ਣਨ ਸਟੇਡੀਅਮ 'ਚ ਖੇਡਿਆ ਗਿਆ। ਭਾਰਤ ਦੀ ਜਿੱਤ ਤੋਂ ਬਾਅਦ ਮੈਦਾਨ 'ਵੰਦੇ ਮਾਤਰਮ' ਨਾਲ ਗੂੰਜ ਉੱਠਿਆ। ਭਾਰਤੀ ਹਾਕੀ ਟੀਮ ਚੈਂਪੀਅਨਸ ਟਰਾਫੀ ਦੌਰਾਨ ਸ਼ਾਨਦਾਰ ਲੈਅ 'ਚ ਨਜ਼ਰ ਆਈ।

ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਇਸ ਦੇ ਨਾਲ ਹੀ ਸਟੇਡੀਅਮ 'ਚ 'ਵੰਦੇ ਮਾਤਰਮ' ਦੇ ਜੈਕਾਰੇ ਗੂੰਜਣ ਦੀ ਵੀਡੀਓ ਹਾਕੀ ਇੰਡੀਆ ਦੇ ਅਧਿਕਾਰਤ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਗਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਦੀ ਜਿੱਤ ਤੋਂ ਬਾਅਦ ਪ੍ਰਸ਼ੰਸਕ ਹੱਥਾਂ 'ਚ ਤਿਰੰਗਾ ਲਹਿਰਾਉਂਦੇ ਹੋਏ ਵੰਦੇ ਮਾਤਰਮ ਗਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੱਚਮੁੱਚ ਦੇਖਣ ਯੋਗ ਹੈ। ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ।
ਭਾਰਤ ਨੇ ਫਾਈਨਲ 'ਚ ਹਾਰ ਨੂੰ ਉਲਟਾ ਦਿੱਤਾ
ਭਾਰਤੀ ਟੀਮ ਪਹਿਲੇ ਹਾਫ 'ਚ 2 ਗੋਲਾਂ ਨਾਲ ਪਿੱਛੇ ਸੀ, ਫਿਰ ਮੈਚ ਦਾ ਸਕੋਰ 3-1 ਸੀ। ਇਸ ਤੋਂ ਬਾਅਦ ਭਾਰਤ ਵੱਲੋਂ ਮੈਚ ਦੇ ਆਖਰੀ ਦੋ ਕੁਆਰਟਰਾਂ 'ਚ ਤਿੰਨ ਗੋਲ ਕੀਤੇ ਗਏ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤ ਲਈ ਜੁਗਰਾਜ ਸਿੰਘ ਨੇ 9ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 45ਵੇਂ ਮਿੰਟ 'ਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਨੇ 1-1 ਗੋਲ ਕੀਤਾ। ਫਿਰ 56ਵੇਂ ਮਿੰਟ 'ਚ ਅਕਾਸ਼ਦੀਪ ਸਿੰਘ ਨੇ ਚੌਥਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ ਅਤੇ ਜਿੱਤ ਦਰਜ ਕਰਵਾਈ।

 

ਇਹ ਵੀ ਪੜ੍ਹੋ- ਭਾਰਤ ਅਤੇ ਮਲੇਸ਼ੀਆ ਵਿਚਾਲੇ ਅੱਜ ਹੋਵੇਗਾ ਖਿਤਾਬੀ ਮੁਕਾਬਲਾ, ਜਾਣੋ ਸਮਾਂ ਅਤੇ ਹੈੱਡ ਟੂ ਹੈੱਡ ਰਿਕਾਰਡ
ਭਾਰਤ ਇਸ ਟੂਰਨਾਮੈਂਟ 'ਚ ਕੋਈ ਵੀ ਮੈਚ ਨਹੀਂ ਹਾਰਿਆ
ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਕੋਈ ਵੀ ਮੈਚ ਨਹੀਂ ਹਾਰੀ ਹੈ। ਟੀਮ ਦਾ ਇਕ ਮੈਚ ਡਰਾਅ ਰਿਹਾ। ਭਾਰਤ ਨੇ ਪਹਿਲਾ ਮੈਚ ਚੀਨ ਨਾਲ ਖੇਡਿਆ, ਜਿਸ 'ਚ ਭਾਰਤ ਨੇ 7-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਜਾਪਾਨ ਖ਼ਿਲਾਫ਼ ਮੈਚ 1-1 ਨਾਲ ਡਰਾਅ ਰਿਹਾ। ਇਸ ਤੋਂ ਬਾਅਦ ਭਾਰਤ ਨੇ ਤੀਜੇ ਮੈਚ 'ਚ ਮਲੇਸ਼ੀਆ ਨੂੰ 5-0 ਨਾਲ, ਚੌਥੇ ਮੈਚ 'ਚ ਕੋਰੀਆ ਨੂੰ 3-2 ਨਾਲ ਅਤੇ ਫਿਰ ਗਰੁੱਪ ਸਟੇਜ਼ ਦੇ ਆਖਰੀ ਮੈਚ 'ਚ ਪੰਜਵੇਂ ਮੈਚ 'ਚ ਪਾਕਿਸਤਾਨ ਨੂੰ 4-0 ਨਾਲ ਹਰਾਇਆ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News