ਆਖਰੀ ਵਨ ਡੇ ''ਚ ਹੋਣਗੇ ਬਦਲਾਅ, 5-1 ਨਾਲ ਜਿੱਤਣ ''ਤੇ ਨਜ਼ਰਾਂ : ਕੋਹਲੀ
Wednesday, Feb 14, 2018 - 10:48 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸਦੀ ਟੀਮ 6ਵੇਂ ਤੇ ਆਖਰੀ ਵਨ ਡੇ ਕੌਮਾਂਤਰੀ ਮੈਚ 'ਚ ਸ਼ੁੱਕਰਵਾਰ ਨੂੰ ਆਪਣੀ ਬੈਂਚ ਸਟ੍ਰੈਂਥ ਨੂੰ ਪਰਖ ਸਕਦੀ ਹੈ ਪਰ ਸਿਰਫ ਰਸਮੀ ਤੌਰ 'ਤੇ ਇਸ ਮੈਚ 'ਚ ਉਸਦੇ ਜ਼ੰਜ਼ਬੇ 'ਚ ਕੋਈ ਕਮੀ ਨਹੀਂ ਹੋਵੇਗੀ। ਭਾਰਤ ਨੇ ਮੰਗਲਵਾਰ ਨੂੰ 5ਵੇਂ ਵਨ ਡੇ ਕੌਮਾਂਤਰੀ ਮੈਚ 'ਚ ਮੇਜਬਾਨ ਟੀਮ ਨੂੰ 73 ਦੌੜਾਂ ਨਾਲ ਹਰਾ ਕੇ ਦੱਖਣੀ ਅਫਰੀਕਾ 'ਚ ਆਪਣੀ ਪਹਿਲੀ ਵਨ ਡੇ ਸੀਰੀਜ਼ ਜਿੱਤੀ। ਕੋਹਲੀ ਨੇ ਕਿਹਾ ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਬੈਠਕ ਵਿਚਾਰ ਕਰਾਂਗੇ। ਵਨ ਡੇ ਸੀਰੀਜ਼ 4-1 ਨਾਲ ਜਿੱਤ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਸੀਰੀਜ਼ 'ਚ ਕੋਹਲੀ ਤੇ ਸਪਿਨਰ ਕੁਲਦੀਪ ਯਾਦਵ ਤੇ ਯੁਜੇਂਵਦਰ ਚਾਹਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਕਪਤਾਨ ਨੇ ਕਿਹਾ ਕਿ ਸੀਰੀਜ਼ 'ਚ ਮਿਲੀ ਜਿੱਤ ਟੀਮ ਦੀ ਕੋਸ਼ਿਸ਼ ਦਾ ਨਤੀਜਾ ਹੈ। ਸੀਰੀਜ਼ ਦਾ ਆਖਰੀ ਮੈਚ ਸੈਂਚੁਰੀਅਨ 'ਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।