ਇਸ ਦਿਨ ਮੋਹਾਲੀ 'ਚ ਭਿੜਨਗੇ ਭਾਰਤ-ਆਸਟ੍ਰੇਲੀਆ, ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਟੀਮ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ
Saturday, Sep 17, 2022 - 03:56 PM (IST)
ਚੰਡੀਗੜ੍ਹ- ਭਾਰਤ ਤੇ ਆਸਟ੍ਰੇਲੀਆ ਕ੍ਰਿਕਟ ਟੀਮਾਂ ਦਰਮਿਆਨ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ 20 ਸਤੰਬਰ ਨੂੰ ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਦੇ ਲਈ ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁੱਜੀ। ਇਸ ਤੋਂ ਬਾਅਦ ਟੀਮ ਏਅਰਪੋਰਟ ਤੋਂ ਆਈ. ਟੀ. ਪਾਰਕ ਸਥਿਤ ਹੋਟਲ ਲਲਿਤ 'ਚ ਪੁੱਜੀ।
ਚੰਡੀਗੜ੍ਹ ਪੁਲਸ ਦੀ ਸਕਿਓਰਿਟੀ ਦੇ ਨਾਂ 'ਤੇ ਇੱਥੇ ਆਈ. ਟੀ. ਪਾਰਕ ਥਾਣਾ ਇੰਚਾਰਜ ਇੰਸਪੈਕਟਰ ਰੋਹਤਾਸ਼ ਯਾਦਵ, ਇਕ ਕਾਂਸਟੇਬਲ ਤੇ ਇਕ ਡਰਾਈਵਰ ਹੀ ਇੱਥੇ ਦੇਖੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਪੁਲਸ ਦੀ ਸਕਿਓਰਿਟੀ ਬ੍ਰਾਂਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਬਕਾਇਆ 4 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਲਈ ਰਿਮਾਈਂਡਰ ਭੇਜ ਰਹੀ ਹੈ। ਰਕਮ ਤਾਂ ਦੂਰ ਉਨ੍ਹਾਂ ਨੂੰ ਭੇਜੇ ਗਏ ਪੱਤਰਾਂ (ਚਿੱਠੀਆਂ) ਦੇ ਜਵਾਬ ਤਕ ਨਹੀਂ ਮਿਲੇ।
ਇਹ ਵੀ ਪੜ੍ਹੋ : ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ : ਓਲੰਪਿਕ ਮੈਡਲ ਜੇਤੂ ਰਵੀ ਦਾਹੀਆ ਤਮਗ਼ੇ ਦੀ ਦੌੜ ਤੋਂ ਬਾਹਰ
ਚੰਡੀਗੜ੍ਹ ਪੁਲਸ ਨੇ ਬੀ. ਸੀ. ਸੀ. ਆਈ. ਨੂੰ 8 ਵਾਰ ਇਸ ਸਾਬਤ ਰਿਮਾਈਂਡਰ ਭੇਜਿਆ ਹੈ। ਬੀ. ਸੀ. ਸੀ. ਆਈ. ਵਲੋਂ ਚੰਡੀਗੜ੍ਹ ਪੁਲਸ ਦੀ ਸਕਿਓਰਿਟੀ ਬ੍ਰਾਂਚ ਨੂੰ ਰਕਮ ਦਾ ਭੁਗਤਾਨ ਨਾ ਕਰਨਾ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਬੀ. ਸੀ. ਸੀ. ਆਈ. ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਵਜੋਂ ਜਾਣਿਆ ਜਾਂਦਾ ਹੈ। ਉਸ ਕੋਲ ਆਰਥਿਕ ਤੌਰ 'ਤੇ ਧਨ ਦੀ ਕੋਈ ਕਮੀ ਨਹੀਂ ਹੈ।
ਪੁਲਸ ਸੂਤਰਾਂ ਦੇ ਮੁਤਾਬਕ ਆਸਟ੍ਰੇਲੀਆਈ ਟੀਮ ਦੇ ਠਹਿਰਣ ਵਾਲੇ ਹੋਟਲ ਦੀ ਆਈ. ਟੀ. ਪਾਰਕ ਪੁਲਸ ਨੇ ਪਿਛਲੇ ਦਿਨੀਂ ਰੁਟੀਨ ਦੇ ਮੁਤਾਬਕ ਚੈਕਿੰਗ ਕੀਤੀ। ਡਾਗ ਸਕੁਆਇਡ ਵੀ ਪਹੁੰਚਿਆ ਸੀ। ਚੰਡੀਗੜ੍ਹ ਪੁਲਸ ਦਾ ਡਿਊਟੀ ਰੋਸਟਰ ਵੀ ਤਿਆਰ ਸੀ। ਜਿਨ੍ਹਾਂ ਪੁਲਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਸੀ, ਉਨ੍ਹਾਂ ਨੂੰ ਮੈਸੇਜ ਵੀ ਭੇਜ ਦਿੱਤੇ ਗਏ ਸਨ। ਪਰ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਟੀਮ ਦੇ ਆਉਣ ਤੋਂ ਪਹਿਲਾਂ ਕਿਹਾ ਗਿਆ ਕਿ ਆਰਡਰ ਤੋਂ ਬਗ਼ੈਰ ਕੋਈ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।