ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੜੀਸਾ ਨੇ ਜੂਨੀਅਰ ਹਾਕੀ ਨੈਸ਼ਨਲ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

Thursday, Dec 23, 2021 - 01:46 PM (IST)

ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੜੀਸਾ ਨੇ ਜੂਨੀਅਰ ਹਾਕੀ ਨੈਸ਼ਨਲ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

ਕੋਵਿਲਪੱਟੀ/ਤਾਮਿਲਨਾਡੂ (ਭਾਸ਼ਾ)- ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੜੀਸਾ ਨੇ ਆਪਣੇ ਵਿਰੋਧੀਆਂ 'ਤੇ ਜਿੱਤ ਦਰਜ ਕਰਕੇ ਹਾਕੀ ਇੰਡੀਆ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਆਖ਼ਰੀ ਚਾਰ ਵਿਚ ਉੜੀਸਾ ਦਾ ਸਾਹਮਣਾ ਚੰਡੀਗੜ੍ਹ ਨਾਲ ਹੋਵੇਗਾ, ਜਦਕਿ ਉੱਤਰ ਪ੍ਰਦੇਸ਼ ਦਾ ਸਾਹਮਣਾ ਹਰਿਆਣਾ ਨਾਲ ਹੋਵੇਗਾ। ਬੁੱਧਵਾਰ ਨੂੰ ਪਹਿਲੇ ਕੁਆਰਟਰ ਫਾਈਨਲ ਵਿਚ ਚੰਡੀਗੜ੍ਹ ਨੇ ਪੰਜਾਬ ਨੂੰ 3-2 ਨਾਲ ਹਰਾਇਆ। ਜੇਤੂ ਟੀਮ ਲਈ ਰੋਹਿਤ ਨੇ 44ਵੇਂ ਅਤੇ 51ਵੇਂ ਮਿੰਟ ਵਿਚ ਦੋ ਗੋਲ ਕੀਤੇ, ਜਦਕਿ ਸੁਮਿਤ ਨੇ 8ਵੇਂ ਮਿੰਟ ਵਿਚ ਗੋਲ ਕੀਤਾ।

ਇਹ ਵੀ ਪੜ੍ਹੋ : ਪੈਨਲਟੀ ਸ਼ੂਟਆਊਟ ’ਚ ਜਾਪਾਨ ਨੂੰ ਹਰਾ ਕੇ ਕੋਰੀਆ ਬਣਿਆ ਚੈਂਪੀਅਨ

ਪੰਜਾਬ ਲਈ ਸਿਮਰਨਜੋਤ ਨੇ 22ਵੇਂ ਮਿੰਟ ਅਤੇ ਰਜਿੰਦਰ ਸਿੰਘ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਹਰਿਆਣਾ ਨੇ ਦੀਪਕ (4ਵੇਂ, 27ਵੇਂ ਅਤੇ 46ਵੇਂ ਮਿੰਟ) ਦੀ ਹੈਟ੍ਰਿਕ ਅਤੇ ਅਮਨਦੀਪ (4ਵੇਂ ਅਤੇ 32ਵੇਂ ਮਿੰਟ) ਦੇ ਦੋ ਗੋਲਾਂ ਨਾਲ ਘਰੇਲੂ ਟੀਮ ਤਾਮਿਲਨਾਡੂ 'ਤੇ 7-3 ਨਾਲ ਜਿੱਤ ਦਰਜ ਕੀਤੀ। ਉੱਤਰ ਪ੍ਰਦੇਸ਼ ਨੇ ਦਿੱਲੀ ਨੂੰ 9-0 ਨਾਲ ਹਰਾਇਆ। ਉਸ ਲਈ ਸ਼ਾਰਦਾ ਨੰਦ ਤਿਵਾਰੀ ਨੇ ਪੰਜ ਗੋਲ ਕੀਤੇ। ਉੜੀਸਾ ਨੇ ਬਿਹਾਰ 'ਤੇ 4-1 ਨਾਲ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News