ਚੈਂਪੀਅਨਜ਼ ਲੀਗ ਸੈਮੀਫ਼ਾਈਨਲ : ਰੀਆਲ ਮੈਡਿ੍ਰਡ ਤੇ ਚੇਲਸੀ ਦਾ ਮੈਚ 1-1 ਨਾਲ ਡਰਾਅ

Wednesday, Apr 28, 2021 - 06:52 PM (IST)

ਮੈਡਿ੍ਰਡ— ਚੇਲਸੀ ਨੇ ਦਬਦਬੇ ਵਾਲੀ ਸ਼ੁਰੂਆਤ ਤੇ ਕ੍ਰਿਸਟੀਅਨ ਪੁਲੀਸਿਚ ਦੇ ਰਿਕਾਰਡ ਗੋਲ ਦੀ ਮਦਦ ਨਾਲ ਚੈਂਪੀਅਨਜ਼ ਲੀਗ ਫ਼ੁੱਟਬਾਲ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਰੀਆਲ ਮੈਡਿ੍ਰਡ ਦੇ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਚੇਲਸੀ ਨੇ ਮੰਗਲਵਾਰ ਨੂੰ ਪਹਿਲੇ ਗੇੜ ਦੇ ਸੈਮੀਫ਼ਾਈਨਲ ’ਚ ਸ਼ੁਰੂ ’ਚ ਦਬਦਬਾ ਬਣਾਇਆ। ਪੁਲੀਸਿਚ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ ਗੋਲ ਕਰਨ ਵਾਲੇ ਪਹਿਲੇ ਅਮਰੀਕੀ ਖਿਡਾਰੀ ਬਣੇ। ਉਨ੍ਹਾਂ ਨੇ ਚੈਂਪੀਅਨਜ਼ ਲੀਗ ’ਚ ਆਪਣੇ ਗੋਲ ਦੀ ਗਿਣਤੀ ਪੰਜ ’ਤੇ ਪਹੁੰਚਾ ਦਿੱਤੀ ਤੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਅਮਰੀਕੀ ਬਣ ਗਏ ਹਨ।

ਉਨ੍ਹਾਂ ਨੇ ਡਾਮਾਕਰਸ ਬੀਸਲੇ ਦਾ ਰਿਕਾਰਡ ਤੋੜਿਆ। ਰੀਅਲ ਮੈਡਿ੍ਰਡ ਵੱਲੋਂ ਕਰੀਮ ਬੇਂਜੇਮਾ ਨੇ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਨੇ ਬੜ੍ਹਤ ਹਾਸਲ ਕਰਨ ਲਈ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਹੁਣ 5 ਮਈ ਨੂੰ ਲੰਡਨ ’ਚ ਹੋਣ ਵਾਲਾ ਦੂਜੇ ਪੜਾਅ ਦਾ ਮੈਚ ਮਹੱਤਵਪੂਰਨ ਬਣ ਗਿਆ ਹੈ। ਇਸ ’ਚ ਜਿੱਤ ਦਰਜ ਕਰਨ ਵਾਲੀ ਟੀਮ ਫ਼ਾਈਨਲ ’ਚ ਜਗ੍ਹਾ ਬਣਾਵੇਗੀ। ਦੂਜਾ ਸੈਮੀਫ਼ਾਈਨਲ ਮੈਨਚੈਸਟਰ ਸਿਟੀ ਤੇ ਪੈਰਿਸ ਸੇਂਟ ਜਰਮੇਨ ਵਿਚਾਲੇ ਖੇਡਿਆ ਜਾਵੇਗਾ।


Tarsem Singh

Content Editor

Related News