ਫਿਡੇ ਗ੍ਰਾਂ. ਪ੍ਰੀ. ਸ਼ਤਰੰਜ : ਹਰਿਕ੍ਰਿਸ਼ਣਾ ਸਾਹਮਣੇ ਹਰ ਹਾਲ ''ਚ ਜਿੱਤਣ ਦੀ ਚੁਣੌਤੀ

Thursday, Nov 07, 2019 - 01:18 AM (IST)

ਫਿਡੇ ਗ੍ਰਾਂ. ਪ੍ਰੀ. ਸ਼ਤਰੰਜ : ਹਰਿਕ੍ਰਿਸ਼ਣਾ ਸਾਹਮਣੇ ਹਰ ਹਾਲ ''ਚ ਜਿੱਤਣ ਦੀ ਚੁਣੌਤੀ

ਹੈਮਬਰਗ (ਜਰਮਨੀ) (ਨਿਕਲੇਸ਼ ਜੈਨ)- ਫਿਡੇ ਗ੍ਰਾਂ. ਪ੍ਰੀ. ਸ਼ਤਰੰਜ 'ਚ ਭਾਰਤ ਦੇ ਇਕਲੌਤੇ ਖਿਡਾਰੀ ਅਤੇ ਨਾਲ ਹੀ ਫਿਡੇ ਕੈਂਡੀਡੇਟ 'ਚ ਪੁੱਜਣ ਦੀ ਇਕਲੌਤੀ ਉਮੀਦ ਪੇਂਟਾਲਾ ਹਰਿਕ੍ਰਿਸ਼ਣਾ ਹੁਣ 'ਕਰੋ ਜਾਂ ਮਰੋ' ਦੀ ਹਾਲਤ 'ਚ ਆ ਗਿਆ  ਹੈ। ਉਸ ਨੂੰ ਪਹਿਲੇ ਰਾਊਂਡ ਦੇ ਪਹਿਲੇ ਹੀ ਮੁਕਾਬਲੇ 'ਚ ਰੂਸ ਦੇ ਅਨੁਭਵੀ ਪੀਟਰ ਸਵੀਡਲਰ ਨੇ ਹਰਾ ਦਿੱਤਾ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਇਟਾਲੀਅਨ ਓਪਨਿੰਗ 'ਚ ਸ਼ੁਰੂਆਤ ਤਾਂ ਠੀਕ ਕੀਤੀ ਸੀ ਅਤੇ ਮੱਧ ਖੇਡ 'ਚ ਉਸ ਨੇ ਪੀਟਰ ਦੇ ਰਾਜਾ 'ਤੇ ਦਬਾਅ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫਲ ਰਿਹਾ । ਖੇਡ ਦੀਆਂ ਸ਼ੁਰੂਆਤੀ 25 ਚਾਲਾਂ ਤੱਕ ਖੇਡ ਲਗਭਗ ਬਰਾਬਰ ਨਜ਼ਰ ਆ ਰਹੀ ਸੀ ਪਰ ਉਸ ਤੋਂ ਬਾਅਦ ਉਸ ਦੇ ਇਕ ਹਾਥੀ ਦੇ ਖੇਡ 'ਚ ਸ਼ਾਮਲ ਨਾ ਹੋਣ ਦੀ ਵਜ੍ਹਾ ਨਾਲ ਉਸ 'ਤੇ ਲਗਾਤਾਰ ਦਬਾਅ ਵਧਣ ਲੱਗਾ ਅਤੇ 47 ਚਾਲਾਂ ਤੋਂ ਬਾਅਦ ਉਸ ਨੂੰ ਹਾਰ ਮੰਨਣੀ ਪਈ।  
ਹੁਣ ਹਰਿਕ੍ਰਿਸ਼ਣਾ ਲਈ ਇਸ ਨਾਕਆਊਟ ਫਾਰਮੈੱਟ 'ਚ ਅੱਗੇ ਜਾਣਾ ਕਿਸੇ ਵੀ ਹਾਲ 'ਚ ਜਿੱਤ ਦਰਜ ਕਰਨ 'ਤੇ ਹੀ ਨਿਰਭਰ ਕਰੇਗਾ, ਨਹੀਂ ਤਾਂ ਉਸ ਦੀ ਫਿਡੇ ਗ੍ਰਾਂ. ਪ੍ਰੀ. 'ਚੋਂ ਵਿਦਾਇਗੀ ਤੈਅ ਹੋ ਜਾਵੇਗੀ।


author

Gurdeep Singh

Content Editor

Related News