ਚੈਨ ਸਿੰਘ ਨੂੰ ਸੋਨ ਅਤੇ ਨਾਰੰਗ ਨੂੰ ਮਿਲਿਆ ਚਾਂਦੀ ਦਾ ਤਮਗਾ

06/24/2018 1:11:38 PM

ਨਵੀਂ ਦਿੱਲੀ : ਜੰਮੂ—ਕਸ਼ਮੀਰ ਦੇ ਚੈਨ ਸਿੰਘ ਨੇ 18ਵੇਂ ਕੇ.ਐੱਸ.ਐੱਸ. ਮੈਮੋਰੀਅਲ ਚੈਂਪੀਅਨਸ਼ਿਪ 'ਚ ਥ੍ਰੀ ਪਾਜਿਸ਼ਨ ਰਾਈਫਲ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਮ ਕੀਤਾ ਜਦਕਿ 2012 ਲੰਡਨ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੇ ਗਗਨ ਨਾਰੰਗ ਨੂੰ ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਖੇਡੇ ਜਾ ਰਹੇ ਇਸ ਮੁਕਾਬਲੇ 'ਚ ਚਾਂਦੀ ਨਾਲ ਹੀ ਸਬਰ ਕਰਨਾ ਪਿਆ | ਸੇਨਾ ਲਈ ਖੇਡਣ ਵਾਲੇ ਚੈਨ ਸਿੰਘ ਨੇ ਟੀਮ ਮੁਕਾਬਲੇ 'ਚ ਸੁਰਿੰਦਰ ਸਿੰਘ ਅਤੇ ਸਤਿੰਦਰ ਸਿੰਘ ਦੇ ਨਾਲ ਮਿਲ ਕੇ ਸੋਨਾ ਜਿੱਤਿਆ | ਥ੍ਰੀ ਪਾਜਿਸ਼ਨ ਦੀ ਸਿੰਗਲ ਮੁਕਾਬਲੇ 'ਚ ਚੈਨ ਸਿੰਘ ਨੇ 452.6 ਦਾ ਸਕੋਰ ਕੀਤਾ ਉਥੇ ਹੀ ਏਅਰ ਇੰਡੀਆ ਦੇ ਗਗਨ ਚੈਨ ਸਿੰਘ ਤੋਂ 2.4 ਅੰਕ ਪਿੱਛੇ ਰਹੇ | ਚੈਨ ਸਿੰਘ ਦੀ ਟੀਮ ਦੇ ਸਾਥੀ ਸੁਰਿੰਦਰ ਸਿੰਘ ਰਾਠੌਰ ਨੇ 438.3 ਦਾ ਸਕੋਰ ਕਰ ਕੇ ਕਾਂਸੀ ਤਮਗਾ ਜਿੱਤਿਆ | ਟੀਮ ਵਰਗ 'ਚ ਸੁਰਿੰਦਰ, ਚੈਨ, ਸਤਿੰਦਰ ਦੀ ਜੋੜੀ ਨੇ ਕੁੱਲ 3473 ਦਾ ਸਕੋਰ ਕੀਤਾ | ਦੂਜੇ ਸਥਾਨ 'ਤੇ ਮੱਧ ਪ੍ਰਦੇਸ਼ ਦੇ ਐਸ਼ਵਰਿਆ ਸਿੰਘ, ਨਵਦੀਪ ਰਾਠੌਰ ਅਤੇ ਹਰਸ਼ਿਤ ਬਿਨਵਾ ਦੀ ਤਿਕੜੀ ਰਹੀ ਜਿਨ੍ਹਾਂ 3439 ਦਾ ਸਕੋਰ ਕੀਤਾ | ਨੇਵੀ ਦੀ ਜੀ. ਪੁਰੂਸ਼ੋਤਮ, ਰਾਹੁਲ ਪੂਨਿਆ ਅਤੇ ਨਿਗਮ ਪਰਿਦਾ ਦਾ ਟੀਮ ਨੂੰ ਕਾਂਸੀ ਨਾਲ ਸਬਰ ਕਰਨਾ ਪਿਆ |


Related News