BCCI ਦੀ ਗਲਤੀ, ਚਾਹਰ ਨਹੀਂ ਬਿਸ਼ਟ ਹੈ ਟੀ-20 ਕੌਮਾਂਤਰੀ ''ਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ
Tuesday, Nov 12, 2019 - 01:19 AM (IST)

ਨਵੀਂ ਦਿੱਲੀ— ਦੀਪਕ ਚਾਹਰ ਨੇ ਰਿਕਾਰਡ 6 ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਬੰਗਲਾਦੇਸ਼ ਵਿਰੁੱਧ ਤੀਜੇ ਟੀ-20 ਕੌਮਾਂਤਰੀ ਵਿਚ ਜਿੱਤ ਦਿਵਾਈ ਪਰ ਉਸ ਨੂੰ ਇਸ ਸਵਰੂਪ ਵਿਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਦੱਸ ਕੇ ਬੀ. ਸੀ. ਸੀ. ਆਈ. ਨੇ ਗਲਤੀ ਕਰ ਦਿੱਤੀ ਸੀ, ਜਿਸ ਨਾਲ ਟਵਿਟਰ 'ਤੇ ਉਸਦੀ ਕਾਫੀ ਕਿਰਕਿਰੀ ਹੋਈ। ਭਾਰਤ ਦੀ ਜਿੱਤ ਦੇ ਨਾਲ ਹੀ ਬੀ. ਸੀ. ਸੀ. ਆਈ. ਨੇ ਟਵਿਟਰ 'ਤੇ ਲਿਖਿਆ ਕਿ ਚਾਹਰ ਟੀ-20 ਕੌਮਾਂਤਰੀ ਵਿਚ ਹੈਟ੍ਰਿਕ ਲੈਣ ਵਾਲਾ ਭਾਰਤ ਦਾ ਪਹਿਲਾ ਗੇਂਦਬਾਜ਼ ਬਣਿਆ ਪਰ ਕੌਮਾਂਤਰੀ ਟੀ-20 ਵਿਚ ਭਾਰਤ ਲਈ ਪਹਿਲੀ ਹੈਟ੍ਰਿਕ ਲੈਣ ਦਾ ਸਿਹਰਾ ਮਹਿਲਾ ਟੀਮ ਦੀ ਗੇਂਦਬਾਜ਼ ਏਕਤਾ ਬਿਸ਼ਟ ਨੂੰ ਜਾਂਦਾ ਹੈ, ਜਿਸ ਨੇ 7 ਸਾਲ ਪਹਿਲਾਂ ਸ਼੍ਰੀਲੰਕਾ ਵਿਰੁੱਧ ਇਸ ਕਾਰਨਾਮੇ ਨੂੰ ਅੰਜ਼ਾਮ ਦਿੱਤਾ।