ਚਾਹਲ ਨੇ ਟੀ-20 'ਚ ਵੱਡਾ ਰਿਕਾਰਡ ਕੀਤਾ ਆਪਣੇ ਨਾਂ, ਬੁਮਰਾਹ-ਅਸ਼ਵਿਨ ਨੂੰ ਛੱਡਿਆ ਪਿੱਛੇ

11/10/2019 10:59:36 PM

ਜਲੰਧਰ— ਬੰਗਲਾਦੇਸ਼ ਵਿਰੁੱਧ ਖੇਡੇ ਗਏ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ 'ਚ ਭਾਰਤੀ ਟੀਮ ਦੇ ਸਟਾਰ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਖਾਸ ਉਪਲੱਬਧੀ ਹਾਸਲ ਕੀਤੀ। ਚਾਹਲ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਚਾਹਲ ਨੇ ਇਕ ਵਿਕਟ ਹਾਸਲ ਕਰਦਿਆ ਹੀ ਉਹ ਟੀ-20 ਕੌਮਾਂਤਰੀ 'ਚ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।

PunjabKesari
ਚਾਹਲ ਨੇ 34 ਟੀ-20 ਕੌਮਾਂਤਰੀ ਮੈਚਾਂ 'ਚ ਹਿੱਸਾ ਲੈਂਦੇ ਹੋਏ 50 ਵਿਕਟਾਂ ਆਪਣੇ ਨਾਂ ਕੀਤੀਆਂ। ਨਾਲ ਹੀ ਤੇਜ਼ ਗੇਂਦਬਾਜ਼ ਬੁਮਰਾਹ ਦੀ ਗੱਲ ਕਰੀਏ ਤਾਂ ਉਸ ਨੇ 41 ਮੈਚਾਂ, ਜਦਕਿ ਅਸ਼ਵਿਨ ਨੇ 42 ਮੈਚਾਂ 'ਚ ਇਹ ਉਪਲੱਬਧੀ ਆਪਣੇ ਨਾਂ ਕੀਤੀ ਸੀ।

PunjabKesari
ਜਿੱਥੇ ਤਕ ਓਵਰ ਆਲ ਦੀ ਗੱਲ ਹੈ ਤਾਂ ਇਸ ਮਾਮਲੇ 'ਚ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਸ਼੍ਰੀਲੰਕਾ ਦੇ ਅਜੰਤਾ ਮੇਂਡਿਸ ਦੇ ਨਾਂ ਹੈ, ਜਿਸ ਨੇ 26 ਮੈਚਾਂ 'ਚ ਹੀ ਇਸ ਉਪਲੱਬਧੀ ਨੂੰ ਹਾਸਲ ਕਰ ਲਿਆ ਸੀ। ਨਾਲ ਹੀ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਸ਼੍ਰ੍ਰੀਲੰਕਾ ਦੇ ਲਸਿਥ ਮਲਿੰਗਾ ਦੇ ਨਾਂ ਦਰਜ ਹੈ ਜਿਸ ਨੇ 79 ਮੈਚਾਂ 'ਚ ਕੁਲ 106 ਵਿਕਟਾਂ ਹਾਸਲ ਕੀਤੀਆਂ ਹਨ।


Gurdeep Singh

Content Editor

Related News