ਧਨਾਸ਼੍ਰੀ ਦੀ ਨਵੀਂ ਫੋਟੋ ਦੇਖ ਖੁਦ ਨੂੰ ਰੋਕ ਨਹੀਂ ਸਕੇ ਚਾਹਲ, ਕੁਮੈਂਟ ''ਚ ਭੇਜਿਆ ਪਿਆਰ

Wednesday, Oct 07, 2020 - 08:47 PM (IST)

ਧਨਾਸ਼੍ਰੀ ਦੀ ਨਵੀਂ ਫੋਟੋ ਦੇਖ ਖੁਦ ਨੂੰ ਰੋਕ ਨਹੀਂ ਸਕੇ ਚਾਹਲ, ਕੁਮੈਂਟ ''ਚ ਭੇਜਿਆ ਪਿਆਰ

ਨਵੀਂ ਦਿੱਲੀ- ਭਾਰਤੀ ਸਪਿਨਰ ਅਤੇ ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਇਨਾਂ ਦਿਨਾਂ 'ਚ ਬਹੁਤ ਲਾਈਮਲਾਈਟ 'ਚ ਹੈ। ਸੋਸ਼ਲ ਮੀਡੀਆ 'ਤੇ ਐਕਟਿਵ ਇਹ ਦੋਵੇਂ ਸਟਾਰ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਹਾਲ ਹੀ 'ਚ ਧਨਾਸ਼੍ਰੀ ਨੇ ਆਪਣੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਚਾਹਲ ਨੇ ਆਪਣਾ ਪਿਆਰ ਭੇਜਿਆ ਹੈ।

PunjabKesari
ਧਨਾਸ਼੍ਰੀ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਬਾਲਕਨੀ 'ਚ ਖੜੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਪ੍ਰਤੀਦਿਨ ਵਿਟਾਮਿਨ-ਡੀ ਅਤੇ ਸੀ ਦੀ ਡੋਜ। ਧਨਾਸ਼੍ਰੀ ਦੀ ਇਸ ਪੋਸਟ 'ਤੇ ਚਾਹਲ ਨੇ ਵੀ ਕੁਮੈਂਟ ਕੀਤਾ ਹੈ। ਚਾਹਲ ਨੇ ਆਪਣੀ ਮੰਗੇਤਰ ਧਨਾਸ਼੍ਰੀ ਦੀ ਫੋਟੋ 'ਤੇ ਕੁਮੈਂਟ ਕਰਦੇ ਹੋਏ ਲਿਖਿਆ- ਖੂਬਸੂਰਤ ਅਤੇ ਨਾਲ ਹੀ ਕੁਮੈਂਟਸ 'ਚ ਲਵ ਇਮੋਜੀ ਦਾ ਵੀ ਇਸਤੇਮਾਲ ਕੀਤਾ।

PunjabKesari

PunjabKesari


author

Gurdeep Singh

Content Editor

Related News