ਨੀਦਰਲੈਂਡ ਖ਼ਿਲਾਫ਼ ਜਿੱਤ ਦੀ ਹੈਟਰਿਕ ਲਗਾਉਣ ਉਤਰੇਗਾ ਆਸਟ੍ਰੇਲੀਆ, ਜਾਣੋ ਸਟੇਡੀਅਮ ਦੀ ਪਿੱਚ ਰਿਪੋਰਟ
Tuesday, Oct 24, 2023 - 04:12 PM (IST)
ਨਵੀਂ ਦਿੱਲੀ— ਬੱਲੇਬਾਜ਼ਾਂ ਦੇ ਲੈਅ 'ਚ ਆਉਣ ਤੋਂ ਉਤਸ਼ਾਹਿਤ ਆਸਟ੍ਰੇਲੀਆਈ ਟੀਮ ਬੁੱਧਵਾਰ ਨੂੰ ਵਿਸ਼ਵ ਕੱਪ 2023 'ਚ ਨੀਦਰਲੈਂਡ ਖ਼ਿਲਾਫ਼ ਮੈਦਾਨ 'ਚ ਉਤਰੇਗੀ। ਪੈਟ ਕਮਿੰਸ ਦੀ ਟੀਮ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਪੰਜ ਵਾਰ ਦੀ ਚੈਂਪੀਅਨ ਟੀਮ ਨੇ ਸ਼੍ਰੀਲੰਕਾ ਅਤੇ ਪਾਕਿਸਤਾਨ 'ਤੇ ਆਸਾਨ ਜਿੱਤਾਂ ਨਾਲ ਟੂਰਨਾਮੈਂਟ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਉਲਟਫੇਰ ਨਾਲ ਭਰੇ ਇਸ ਟੂਰਨਾਮੈਂਟ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਨੀਦਰਲੈਂਡ ਖ਼ਿਲਾਫ਼ ਆਸਟ੍ਰੇਲੀਆ ਨੂੰ ਸਾਵਧਾਨ ਰਹਿਣਾ ਹੋਵੇਗਾ।
ਪਿੱਚ ਰਿਪੋਰਟ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਹੌਲੀ ਮੰਨੀ ਜਾਂਦੀ ਹੈ ਪਰ ਇਸ ਵਿਸ਼ਵ ਕੱਪ ਵਿੱਚ ਇੱਥੇ ਕਾਫੀ ਦੌੜਾਂ ਬਣਾਈਆਂ ਜਾ ਰਹੀਆਂ ਹਨ। ਇੱਥੇ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚ ਵਿੱਚ 750 ਤੋਂ ਵੱਧ ਦੌੜਾਂ ਬਣਾਈਆਂ ਗਈਆਂ ਸਨ। ਅਫਗਾਨਿਸਤਾਨ ਦੇ ਖ਼ਿਲਾਫ਼, ਭਾਰਤ ਨੇ 35 ਓਵਰਾਂ ਵਿੱਚ 270+ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਹੀ ਕਾਰਨ ਹੈ ਕਿ ਇਸ ਮੈਚ 'ਚ ਵੀ ਵੱਡੇ ਸਕੋਰ ਦੇਖਣ ਨੂੰ ਮਿਲ ਸਕਦੇ ਹਨ। ਦੌੜਾਂ ਦੀ ਬਾਰਿਸ਼ ਹੋਣ ਦੀ ਹਰ ਉਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਨੀਦਰਲੈਂਡ ਦੀ ਟੀਮ ਸ਼ਾਇਦ ਆਸਟ੍ਰੇਲੀਆ ਦਾ ਮੁਕਾਬਲਾ ਵੀ ਨਾ ਕਰ ਸਕੇ। ਹਾਲਾਂਕਿ ਇੰਗਲੈਂਡ ਦੀ ਟੀਮ ਇਸ ਮੈਦਾਨ 'ਤੇ ਸਸਤੇ 'ਚ ਸਿਮਟ ਚੁੱਕੀ ਹੈ ਪਰ ਇਨ੍ਹਾਂ ਦੋਵਾਂ ਟੀਮਾਂ 'ਚੋਂ ਕਿਸੇ ਵੀ ਟੀਮ ਕੋਲ ਅਫਗਾਨਿਸਤਾਨ ਵਰਗਾ ਸਪਿਨ ਹਮਲਾ ਨਹੀਂ ਹੈ।
ਇਹ ਵੀ ਪੜ੍ਹੋ- ਬਾਬਰ ਆਜ਼ਮ ਨੇ ਹਾਰ ਲਈ ਗੇਂਦਬਾਜ਼ 'ਤੇ ਭੰਨ੍ਹਿਆ ਠੀਕਰਾ, ਬੋਲੇ-'ਫੀਲਡਿੰਗ ਵੀ ਚੰਗੀ ਨਹੀ ਸੀ'
ਮੌਸਮ
ਬੁੱਧਵਾਰ ਨੂੰ ਦਿੱਲੀ 'ਚ ਮੌਸਮ ਪੂਰੀ ਤਰ੍ਹਾਂ ਸਾਫ ਰਹਿਣ ਦੀ ਉਮੀਦ ਹੈ। ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਤੱਕ ਜਾ ਸਕਦਾ ਹੈ। ਹਾਲਾਂਕਿ ਸ਼ਾਮ ਨੂੰ ਮੌਸਮ ਠੰਡਾ ਹੋ ਜਾਵੇਗਾ। ਇਹੀ ਕਾਰਨ ਹੈ ਕਿ ਪ੍ਰਸ਼ੰਸਕਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇਗਾ।
ਸੰਭਾਵਿਤ ਪਲੇਇੰਗ 11
ਆਸਟ੍ਰੇਲੀਆ : ਪੈਟ ਕਮਿੰਸ (ਕਪਤਾਨ), ਸਟੀਵ ਸਮਿਥ, ਐਲੇਕਸ ਕੈਰੀ, ਜੋਸ਼ ਇੰਗਲਿਸ, ਸੀਨ ਐਬੋਟ, ਐਸ਼ਟਨ ਐਗਰ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ੈਂਪਾ, ਮਿਸ਼ੇਲ ਸਟਾਰਕ।
ਨੀਦਰਲੈਂਡਜ਼: ਸਕਾਟ ਐਡਵਰਡਜ਼ (ਕਪਤਾਨ), ਮੈਕਸ ਓ'ਡੌਡ, ਬਾਸ ਡੀ ਲੀਡੇ, ਵਿਕਰਮ ਸਿੰਘ, ਤੇਜਾ ਨਿਦਾਮਨੁਰੂ, ਪਾਲ ਵੈਨ ਮੀਕੇਰੇਨ, ਕੋਲਿਨ ਐਕਰਮੈਨ, ਰੋਇਲੋਫ ਵੈਨ ਡੇਰ ਮੇਰਵੇ, ਲੋਗਨ ਵੈਨ ਬੀਕ, ਆਰੀਅਨ ਦੱਤ, ਰਿਆਨ ਕਲੀਨ, ਵੇਸਲੀ ਬਰੇਸੀ, ਸਾਕਿਬ ਜ਼ੁਲਫੀਕਰ , ਸ਼ਰੀਜ ਅਹਿਮਦ ਅਤੇ ਸਾਈਬ੍ਰੈਂਡ ਏਂਗਲਬ੍ਰੈਕਟ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ