ਕੈਟ ਨੇ 4 ਜੂਨ ਦੀ ਭਾਜੜ ਲਈ ਪਹਿਲੀ ਨਜ਼ਰੇ ਆਰ. ਸੀ. ਬੀ. ਨੂੰ ਮੰਨਿਆ ਦੋਸ਼ੀ

Wednesday, Jul 02, 2025 - 10:39 AM (IST)

ਕੈਟ ਨੇ 4 ਜੂਨ ਦੀ ਭਾਜੜ ਲਈ ਪਹਿਲੀ ਨਜ਼ਰੇ ਆਰ. ਸੀ. ਬੀ. ਨੂੰ ਮੰਨਿਆ ਦੋਸ਼ੀ

ਬੈਂਗਲੁਰੂ- ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਨੇ 4 ਜੂਨ ਨੂੰ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਭਾਜੜ ਲਈ ਮੰਗਲਵਾਰ ਨੂੰ ਪਹਿਲੀ ਨਜ਼ਰੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਜ਼ਿੰਮੇਵਾਰ ਮੰਨਿਆ ਹੈ। ਇਸ ਭਾਜੜ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ।

ਆਰ. ਸੀ. ਬੀ. ਦੀ ਪਹਿਲੀ ਆਈ. ਪੀ. ਐੱਲ. ਖਿਤਾਬੀ ਜਿੱਤ ਤੋਂ ਬਾਅਦ ਟੀਮ ਵੱਲੋਂ ਵਿਧਾਨ ਸੌਧਾ ਤੋਂ ਜੇਤੂ ਪਰੇਡ ਤੇ ਸਟੇਡੀਅਮ ਵਿਚ ਪ੍ਰਸ਼ੰਸਕਾਂ ਦੇ ਨਾਲ ਜਸ਼ਨ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਸਟੇਡੀਅਮ ਦੇ ਕੋਲ ਐੱਮ. ਜੀ. ਰੋਡ ਅਤੇ ਕੁਬਬੋਨ ਰੋਡ ਇਲਾਕਿਆਂ ਵਿਚ ਲੱਗਭਗ ਢਾਈ ਲੱਖ ਪ੍ਰਸ਼ੰਸਕ ਉਮੜ ਪਏ ਸਨ।

ਕੈਟ ਨੇ ਕਿਹਾ,‘‘ਇਸ ਲਈ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਲੱਗਭਗ ਤਿੰਨ ਤੋਂ ਪੰਜ ਲੱਖ ਲੋਕਾਂ ਦੇ ਇਕੱਠੇ ਹੋਣ ਲਈ ਆਰ. ਸੀ. ਬੀ. ਜ਼ਿੰਮੇਵਾਰ ਹੈ। ਆਰ. ਸੀ. ਬੀ. ਨੇ ਪੁਲਸ ਤੋਂ ਜ਼ਰੂਰੀ ਜਾਂ ਸਹਿਮਤੀ ਨਹੀਂ ਲਈ।’’

ਕੈਟ ਨੇ ਆਪਣੇ ਮੁਲਾਂਕਣ ਵਿਚ ਕਿਹਾ ਕਿ ਅਚਾਨਕ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ, ਜਿਸ ਦੇ ਨਤੀਜੇ ਵਜੋਂ ਲੋਕ ਇਕੱਠੇ ਹੋ ਗਏ।


author

Tarsem Singh

Content Editor

Related News