ਕੈਸਪਰ ਰੂਡ ਨੇ ਸਿੱਧੇ ਸੈੱਟਾਂ ''ਚ ਐਂਡੀ ਮਰੇ ਨੂੰ ਹਰਾਇਆ

Friday, Oct 01, 2021 - 06:10 PM (IST)

ਕੈਸਪਰ ਰੂਡ ਨੇ ਸਿੱਧੇ ਸੈੱਟਾਂ ''ਚ ਐਂਡੀ ਮਰੇ ਨੂੰ ਹਰਾਇਆ

ਸੈਨ ਡਿਏਗੋ- ਬ੍ਰਿਟੇਨ ਦੇ ਐਂਡੀ ਮਰੇ ਦਾ ਲਗਾਤਾਰ ਦੂਜੇ ਟੂਰਨਾਮੈਂਟ 'ਚ ਕੁਆਰਟਰ ਫ਼ਾਈਨਲ 'ਚ ਪਹੁੰਚਣ ਦਾ ਸੁਫ਼ਨਾ ਟੁੱਟ ਗਿਆ ਜਿਨ੍ਹਾਂ ਨੂੰ ਸੈਨ ਡਿਏਗੋ ਓਪਨ 'ਚ ਦੂਜਾ ਦਰਜਾ ਪ੍ਰਾਪਤ ਨਾਰਵੇ ਦੇ ਕੈਸਪਰ ਰੂਡ ਨੇ 7-5, 6-4 ਨਾਲ ਹਰਾਇਆ। ਤਿੰਨ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਤੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਮਰੇ ਹੁਣ ਵਿਸ਼ਵ ਰੈਂਕਿੰਗ 'ਚ 109ਵੇਂ ਸਥਾਨ 'ਤੇ ਹਨ। ਚੂਲ੍ਹੇ ਦੇ ਦੋ ਆਪਰੇਸ਼ਨਾਂ ਤੇ ਕਈ ਸੱਟਾਂ ਤੋਂ ਉਭਰਨ ਦੇ ਬਾਅਦ ਉਹ ਵਾਪਸੀ ਦੀ ਕੋਸ਼ਿਸ਼ 'ਚ ਹਨ। ਰੂਡ ਦਾ ਸਾਹਮਣਾ ਹੁਣ ਇਟਲੀ ਦੇ ਨੌਵਾਂ ਦਰਜਾ ਪ੍ਰਾਪਤ ਲੋਰੇਂਜੋ ਸੋਨੇਗੋ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨੂੰ 6-4, 6-3 ਨਾਲ ਹਰਾਇਆ। ਹੋਰਨਾਂ ਮੁਕਾਬਲਿਆਂ 'ਚ ਆਂਦਰੇਈ ਰੂਬਲੇਵ ਦਾ ਸਾਹਮਣਾ ਡਿਏਗੋ ਸ਼ਵਾਰਤਜਮੈਨ ਨਾਲ ਤੇ ਡੇਨਿਸ ਸ਼ਾਪੋਵਾਲੋਵ ਦੀ ਟੱਕਰ ਕੈਮ ਨੋਰੀ ਨਾਲ ਹੋਵੇਗੀ।


author

Tarsem Singh

Content Editor

Related News