ਵਿਰਾਟ ਕੋਹਲੀ ਤੇ ਤਮੰਨਾ ਭਾਟੀਆ ਖ਼ਿਲਾਫ ਮਦਰਾਸ ਹਾਈ ਕੋਰਟ ''ਚ ਕੇਸ, ਲੱਗਾ ਗੰਭੀਰ ਦੋਸ਼

Saturday, Aug 01, 2020 - 09:57 AM (IST)

ਵਿਰਾਟ ਕੋਹਲੀ ਤੇ ਤਮੰਨਾ ਭਾਟੀਆ ਖ਼ਿਲਾਫ ਮਦਰਾਸ ਹਾਈ ਕੋਰਟ ''ਚ ਕੇਸ, ਲੱਗਾ ਗੰਭੀਰ ਦੋਸ਼

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਖ਼ਿਲਾਫ਼ ਮਦਰਾਸ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਚ ਦੋਵਾਂ 'ਤੇ ਆਨਲਾਈਨ ਜੂਆ ਖੇਡਣ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ।

ਇਹ ਪਟੀਸ਼ਨ ਚੇਨਈ ਦੇ ਇੱਕ ਵਕੀਲ ਨੇ ਦਾਇਰ ਕੀਤੀ ਹੈ। ਇਸ 'ਚ ਪਟੀਸ਼ਨਕਰਤਾ ਨੇ ਐੱਮ. ਐੱਚ. ਸੀ. ਨੂੰ ਆਨਲਾਈਨ ਜੂਆ ਖੇਡਣ 'ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦੇਣ ਲਈ ਕਿਹਾ ਹੈ। ਉਸ ਮੁਤਾਬਕ, ਨੌਜਵਾਨਾਂ ਨੂੰ ਆਨਲਾਈਨ ਜੂਆ ਖੇਡਣ ਦੀ ਆਦਤ ਪੈ ਰਹੀ ਹੈ।

ਇੱਕ ਰਿਪੋਰਟ ਮੁਤਾਬਕ, ਇਸ ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਆਨ ਲਾਈਨ ਜੂਏਬਾਜ਼ੀ ਕੰਪਨੀਆਂ ਵਿਰਾਟ ਕੋਹਲੀ ਅਤੇ ਤਮੰਨਾ ਵਰਗੇ ਸਿਤਾਰਿਆਂ ਦੀ ਵਰਤੋਂ ਨੌਜਵਾਨਾਂ ਦੇ ਬ੍ਰੈਨ-ਵੌਸ਼ ਲਈ ਕਰ ਰਹੀਆਂ ਹਨ ਅਤੇ ਇਸ ਲਈ ਦੋਵਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਇੱਕ ਨੌਜਵਾਨ ਦੇ ਕੇਸ ਦਾ ਵੀ ਜ਼ਿਕਰ ਕੀਤਾ ਜਿਸ ਨੇ ਖ਼ੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਆਨਲਾਈਨ ਜੂਆ ਦਾ ਪੈਸੇ ਵਾਪਸ ਨਹੀਂ ਕਰ ਸਕਦਾ ਸੀ।


author

sunita

Content Editor

Related News