ਕੈਰੋਲਿਨਾ ਮਾਰਿਨ ਨੇ ਚਾਇਨਾ ਓਪਨ ਦੇ ਸੈਮੀਫਾਈਨਲ ''ਚ ਬਣਾਈ ਜਗ੍ਹਾ

Friday, Sep 20, 2019 - 06:19 PM (IST)

ਕੈਰੋਲਿਨਾ ਮਾਰਿਨ ਨੇ ਚਾਇਨਾ ਓਪਨ ਦੇ ਸੈਮੀਫਾਈਨਲ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ— ਮੌਜੂਦਾ ਓਲੰਪਿਕ ਜੇਤੂ ਸਪੇਨ ਦੀ ਬੈਡਮਿੰਟਨ ਖਿਡਾਰੀ ਕੈਰੋਲਿਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਚਾਇਨਾ ਓਪਨ ਦੇ ਮਹਿਲਾ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਕੁਆਟਰ ਫਾਈਨਲ 'ਚ ਸਪੈਨਿਸ਼ ਖਿਡਾਰੀ ਨੇ ਚੀਨ ਦੀ ਹੀ ਬਿੰਗ ਜਿਆਓ ਨੂੰ ਤਿੰਨ ਗੇਮਾਂ ਤੱਕ ਚੱਲੇ ਮੈਚ 'ਚ ਹਾਰ ਦਿੱਤੀ।PunjabKesari
ਅੱਠ ਮਹੀਨੇ ਬਾਅਦ ਵਾਪਸੀ ਕਰ ਰਹੀ ਮਾਰਿਨ ਨੇ ਬਿੰਗ ਨੂੰ 11-21, 21-14,21-15 ਨਾਲ ਹਰਾਇਆ। ਇਹ ਮੈਚ ਤਕਰੀਬਨ ਇਕ ਘੰਟੇ ਤੱਕ ਚੱਲਿਆ। ਮਾਰਿਨ ਨੇ ਸੱਟ ਦੇ ਕਾਰਨ ਵਰਲਡ ਚੈਂਪੀਅਨਸ਼ਿਪ ਤੋਂ ਨਾਂ ਵਾਪਸ ਲੈ ਲਿਆ ਸੀ। ਆਖਰੀ-4 'ਚ ਮਾਰਿਨ ਦਾ ਸਾਹਮਣਾ ਸ਼ਨੀਵਾਰ ਨੂੰ ਜਾਪਾਨ ਦੀ ਸਾਇਆਕਾ ਤਾਕਾਸ਼ੀ ਨਾਲ ਹੋਵੇਗਾ।


Related News