ਕੁਆਰਟਰਫਾਈਨਲ ਮੁਕਾਬਲੇ ਤੈਅ, ਬਾਹਰ ਹੋਣੋਂ ਬਚਿਆ ਕਾਰਲਸਨ
Friday, May 22, 2020 - 06:32 PM (IST)

ਨਿਊਬੁਰਗ (ਸਕਾਟਲੈਂਡ) (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਸ਼ਤਰੰਜ ਟੂਰ ਦੇ ਪਹਿਲੇ ਪੜਾਅ ਅਰਥਾਤ 1,50,000 ਅਮਰੀਕਨ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਲਿੰਡੋਰੇਸ ਏ. ਬੀ. ਰੈਪਿਡ ਚੈਲੰਜ ਸ਼ਤਰੰਦ ਦੇ ਪਹਿਲੇ 3 ਦਿਨ ਬਾਅਦ ਚੋਟੀ ਦੇ 8 ਖਿਡਾਰੀ ਤੈਅ ਹੋ ਗਏ ਹਨ ਤੇ 4 ਖਿਡਾਰੀਆਂ ਨੂੰ ਬਾਹਰ ਹੋਣਾ ਪਿਆ ਹੈ। ਮਤਲਬ ਕੁਆਰਟਰ ਫਾਈਨਲ ਦੇ ਨਾਂ ਤੈਅ ਹੋ ਗਏ ਹਨ ਤੇ ਹੁਣ ਇਕ ਦਿਨ ਦੇ ਆਰਾਮ ਤੋਂ ਬਾਅਦ ਸੈਮੀਫਾਈਨਲ ਵਿਚ ਪਹੁੰਚਣ ਦੀ ਜੰਗ ਸ਼ੁਰੂ ਹੋ ਜਾਵੇਗੀ।
ਇਕ ਵਾਰ ਫਿਰ ਅਮਰੀਕਾ ਦਾ ਹਿਕਾਰੂ ਨਾਕਾਮੁਰਾ ਲੀਗ ਗੇੜ ਦਾ ਸਭ ਤੋਂ ਬਿਹਤਰੀਨ ਖਿਡਾਰੀ ਸਾਬਤ ਹੋਇਆ ਹੈ ਤੇ 11 ਰਾਊਂਡਾਂ ਤੋਂ ਬਾਅਦ 7.5 ਅੰਕ ਬਣਾ ਕੇ ਪਹਿਲੇ ਸਥਾਨ ’ਤੇ ਹੈ ਜਦਕਿ ਰੂਸ ਦਾ ਸੇਰਗੀ ਕਾਰਯਾਕਿਨ ਕਾਫੀ ਦਿਨਾਂ ਬਾਅਦ ਚੰਗੀ ਸ਼ਤਰੰਜ ਖੇਡਦਾ ਨਜ਼ਰ ਆਇਆ ਤੇ 7 ਅੰਕ ਬਣਾ ਕੇ ਦੂਜੇ ਸਥਾਨ ’ਤੇ ਰਿਹਾ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਕਿਸੇ ਤਰ੍ਹਾਂ ਆਖਰੀ ਰਾਊਂਡ ਵਿਚ ਫਿਡੇ ਦੇ ਅਲੀਰੇਜਾ ਫਿਰੌਜਾ ਨੂੰ ਮਾਤ ਦਿੰਦੇ ਹੋਏ ਤੀਜੇ ਸਥਾਨ ’ਤੇ ਪਹੁੰਚਣ ਵਿਚ ਕਾਮਯਾਬ ਰਿਹਾ। ਹੋਰਨਾਂ ਪੰਜ ਖਿਡਾਰੀਆਂ ਵਿਚ ਅਮਰੀਕਾ ਦਾ ਵੇਸਲੀ ਸੋਅ, ਚੀਨ ਦਾ ਯੂ ਯਾਂਗੀ, ਡਿੰਗ ਲੀਰੇਨ, ਰੂਸ ਦਾ ਡੇਨੀਅਲ ਡੁਬੋਵ ਤੇ ਅਰਮੀਨੀਆ ਦਾ ਲੇਵੋਨ ਆਰੋਨੀਅਨ ਆਖਰੀ-8 ਵਿਚ ਸ਼ਾਮਲ ਹੋ ਸਕੇ।
ਕੁਆਰਟਰ ਫਾਈਨਲ ਵਿਚ ਹੁਣ ਹਰ ਦਿਨ ਇਕ ਮੁਕਾਬਲਾ ਹੀ ਖੇਡਿਆ ਜਾਵੇਗਾ। ਸਭ ਤੋਂ ਪਹਿਲਾਂ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਦਾ ਲੇਵਾਨ ਆਰੋਨੀਅਨ ਨਾਲ ਮੁਕਾਬਲਾ ਖੇਡੇਗਾ ਤੇ ਉਸ ਤੋਂ ਬਾਅਦ ਨਾਰਵੇ ਦਾ ਮੈਗਨਸ ਕਾਰਲਸਨ ਦੇ ਸਾਹਮਣੇ ਹੋਵੇਗਾ ਅਮਰੀਕਾ ਦਾ ਵੇਸਲੀ ਸੋਅ, ਚੀਨ ਦੇ ਯੂ ਯਾਂਗੀ ਦਾ ਡਿੰਗ ਲੀਰੇਨ ਨਾਲ ਮੁਕਾਬਾਲ ਹੋਵੇਗਾ ਤੇ ਰੂਸ ਦਾ ਡੇਨੀਅਲ ਡੁਬੋਵ ਦੇ ਸਾਹਮਣੇ ਰੂਸ ਦਾ ਹੀ ਸੇਰਗੀ ਕਾਰਯਾਕਿਨ ਖੇਡਦਾ ਨਜ਼ਰ ਆਵੇਗਾ।