ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ''ਬਲੈਕ ਲਾਈਵਸ ਮੈਟਰ'' ਲੋਗੋ ਪਹਿਨਣਗੇ ਕੈਰੇਬੀਆਈ ਕ੍ਰਿਕਟਰ

Monday, Jun 29, 2020 - 01:20 PM (IST)

ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚ ''ਬਲੈਕ ਲਾਈਵਸ ਮੈਟਰ'' ਲੋਗੋ ਪਹਿਨਣਗੇ ਕੈਰੇਬੀਆਈ ਕ੍ਰਿਕਟਰ

ਮਾਨਚੈਸਟਰ : ਇੰਗਲੈਂਡ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਵਿਚ ਵੈਸਟਇੰਡੀਜ਼ ਕ੍ਰਿਕਟਰ ਖੇਡਾਂ ਵਿਚ ਨਸਲਵਾਦ ਦੇ ਵਿਰੁੱਧ ਮੁਹਿੰਮ ਕਾਰਨ 'ਬਲੈਕ ਲਾਈਵਸ ਮੈਟਰ' ਦਾ ਲੋਗੋ ਆਪਣੀ ਸ਼ਰਟ ਦੇ ਕਾਰਲਰ 'ਤੇ ਪਹਿਨਣਗੇ। ਅਮਰੀਕੀ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਇਸ ਮਾਮਲੇ 'ਤੇ ਖੁੱਲ੍ਹ ਕੇ ਬੋਲਣ ਵਾਲੇ ਕਪਤਾਨ ਜੇਸਨ ਹੋਲਡਰ ਨੇ ਇਕ ਵਾਰ ਫਿਰ ਬਿਆਨ ਵਿਚ ਕਿਹਾ, ''ਸਾਡਾ ਮੰਨਣਾ ਹੈ ਕਿ ਇਕਜੁੱਟਤਾ ਦਿਖਾਉਣਾ ਤੇ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕਰਨਾ ਸਾਡਾ ਫਰਜ ਹੈ।''

PunjabKesari

ਆਈ. ਸੀ. ਸੀ. ਤੋਂ ਮਾਨਤਾ ਲੈ ਕੇ ਲੋਗੋ ਨੂੰ ਏਲਿਸ਼ਾ ਨੇ ਡਿਜ਼ਾਈਨ ਕੀਤਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਪ੍ਰੀਮੀਅਰ ਲੀਗ ਵਿਚ 2 ਕਲੱਬਾਂ ਸਾਰੇ ਦੇ ਖਿਡਾਰੀਆਂ ਨੇ ਆਪਣੀ ਟੀ-ਸ਼ਰਟ 'ਤੇ ਇਹ ਲੋਗੋ ਪਹਿਨਿਆ ਸੀ। ਹੋਲਡਰ ਦੇ ਹਵਾਲੇ ਤੋਂ ਈ. ਐੱਸ. ਪੀ. ਐੱਨ. ਕ੍ਰਿਕ ਇਨਫੋ ਨੇ ਕਿਹਾ ਕਿ ਇਹ ਖੇਡਾਂ ਦੇ ਇਤਿਹਾਸ ਵਿਚ ਤੇ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਲਈ ਅਹਿਮ ਪਲ ਹੈ। ਉਸ ਨੇ ਕਿਹਾ ਕਿ ਅਸੀ ਇੱਥੇ ਵਿਜ਼ਡਨ ਟਰਾਫੀ ਜਿੱਤਣ ਆਏ ਹਾਂ ਪਰ ਦੁਨੀਆ ਵਿਚ ਜੋ ਹੋ ਰਿਹਾ ਹੈ ਉਸ ਤੋਂ ਵੀ ਜਾਣੂ ਹਾਂ ਤੇ ਇੰਸਾਫ ਤੇ ਸਮਾਨਤਾ ਲਈ ਲੜਾਂਗੇ। ਹੋਲਡਰ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੇ ਇਕ ਗਰੁੱਪ ਦੇ ਰੂਪ ਵਿਚ ਸਾਨੂੰ ਵੈਸਟਇੰਡੀਜ਼ ਕ੍ਰਿਕਟ ਦੇ ਖੁਸ਼ਹਾਲ ਇਤਿਹਾਸ ਦੀ ਜਾਣਕਾਰੀ ਹੈ ਤੇ ਸਾਨੂੰ ਪਤਾ ਹੈ ਕਿ ਆਉਣ ਵਾਲੀ ਨਸਲ ਲਈ ਅਸੀਂ ਉਸ ਵਿਰਾਸਤ ਦੇ ਧਾਰਕ ਹਾਂ। ਉਨ੍ਹਾਂ ਦਾ ਮੰਨਣਾ ਹੈ ਕਿ ਨਸਲਵਾਦ ਦੇ ਮਾਮਲੇ ਵਿਚ ਵੀ ਡੋਪਿੰਗ ਤੇ ਭ੍ਰਿਸ਼ਟਾਚਾਰ ਦੀ ਤਰ੍ਹਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਅਸੀਂ ਇਹ ਲੋਗੋ ਪਹਿਨਣ ਦਾ ਫੈਸਲਾ ਹਲਕੇ ਵਿਚ ਨਹੀਂ ਲਿਆ। ਸਾਨੂੰ ਪਤਾ ਹੈ ਕਿ ਚਮੜੀ ਦੇ ਰੰਗ 'ਤੇ ਟਿੱਪਣੀ ਕਰਨਾ ਕਿਵੇਂ ਲਗਦਾ ਹੈ। ਸਮਾਨਤਾ ਤੇ ਇਕਜੁੱਟਤਾ ਜ਼ਰੂਰੀ ਹੈ। ਜਦੋਂ ਤਕ ਉਹ ਨਹੀਂ ਹੋਵੇਗੀ, ਅਸੀਂ ਚੁੱਪ ਨਹੀਂ ਬੈਠ ਸਕਦੇ।

PunjabKesari


author

Ranjit

Content Editor

Related News