ਕਾਰਡੀ ਬੀ ਨੇ ਕਾਪਰਨਿਕ ਦੇ ਸਮਰਥਨ ''ਚ ਸੁਪਰ ਬਾਓਲ ਵਿਚ ਪੇਸ਼ਕਾਰੀ ਠੁਕਰਾਈ

Tuesday, Feb 05, 2019 - 04:47 AM (IST)

ਕਾਰਡੀ ਬੀ ਨੇ ਕਾਪਰਨਿਕ ਦੇ ਸਮਰਥਨ ''ਚ ਸੁਪਰ ਬਾਓਲ ਵਿਚ ਪੇਸ਼ਕਾਰੀ ਠੁਕਰਾਈ

ਜਲੰਧਰ — ਅਮਰੀਕਾ ਦੀ ਮੰਨੀ-ਪ੍ਰਮੰਨੀ ਰੈਪਰ ਕਾਰਡੀ ਬੀ ਨੇ ਮਸ਼ਹੂਰ ਪਲੇਅਰ ਕੌਲਿਨ ਕਾਪਰਨਿਕ ਦੇ ਸਮਰਥਨ 'ਚ ਸੁਪਰ ਬਾਓਲ ਹਾਫ ਟਾਈਮ ਵਿਚ ਪੇਸ਼ਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੌਲਿਨ ਨੂੰ ਲੋਕ 2016 ਦੌਰਾਨ ਅਮਰੀਕੀ ਰਾਸ਼ਟਰੀ ਗੀਤ ਦੇ ਸਮੇਂ ਗੋਡਿਆਂ ਦੇ ਭਾਰ ਬੈਠ ਕੇ ਵਿਰੋਧ ਕਰਨ ਲਈ ਜਾਣਦੇ ਹਨ। ਦਰਅਸਲ, ਕੌਲਿਨ ਅਮਰੀਕੀ ਸਰਕਾਰ ਤੋਂ ਸ਼ਵੇਤ-ਅਸ਼ਵੇਤ ਲੋਕਾਂ ਨੂੰ ਇਕ ਬਰਾਬਰ ਅਧਿਕਾਰ ਦੇਣ ਦੀ ਜੰਗ ਲੜ ਰਿਹਾ ਹੈ। ਸਾਨ ਫਰਾਂਸਿਸਕੋ 49 ਯੀਅਰਸ ਲਈ ਖੇਡਦੇ ਕੌਲਿਨ ਨੂੰ ਉਦੋਂ ਉਸ ਦੇ ਵਤੀਰੇ ਕਾਰਨ ਟੀਮ 'ਚੋਂ ਕੱਢ ਦਿੱਤਾ ਗਿਆ ਸੀ। ਹੁਣ ਜਦੋਂ ਕਾਰਡੀ ਬੀ ਨੂੰ ਸੁਪਰ ਬਾਓਲ ਵਿਚ ਮੈਰੂਨ-5 ਨਾਲ ਪੇਸ਼ਕਾਰੀ ਕਰਨ ਦਾ ਆਫਰ ਮਿਲਿਆ ਤਾਂ ਉਸ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ।
ਉਸ ਨੇ ਕਿਹਾ, ''ਇਹ ਸਟੈਂਡ ਮੇਰੇ ਲਈ ਨਹੀਂ ਸੀ, ਅਜਿਹਾ ਇਸ ਲਈ ਹੈ ਕਿਉਂਕਿ ਮੈਂ ਉਨ੍ਹਾਂ ਚੀਜ਼ਾਂ ਨੂੰ ਦੇਖ ਰਹੀ ਹਾਂ, ਜਿਹੜੀਆਂ ਉਹ ਉਨ੍ਹਾਂ ਲੋਕਾਂ ਲਈ ਕਰ ਰਹੀ ਹੈ, ਜਿਨ੍ਹਾਂ ਕੋਲ ਆਵਾਜ਼ ਨਹੀਂ ਹੈ। ਅਜਿਹੇ ਲੋਕ ਜਿਨ੍ਹਾਂ ਕੋਲ ਗੱਲ ਕਰਨ ਲਈ ਇਕ ਮੰਚ ਨਹੀਂ ਹੈ ਤੇ ਅੱਜ ਮੈਂ ਉਸ ਸਥਿਤੀ ਵਿਚ ਹਾਂ, ਜਿਥੇ ਮੈਂ ਅਜਿਹਾ ਕਰ ਸਕਦੀ ਹਾਂ ਤੇ ਮੈਂ ਉਨ੍ਹਾਂ ਲੋਕਾਂ ਲਈ ਅਜਿਹਾ ਕਰਨ ਜਾ ਰਹੀ ਹਾਂ, ਜਿਹੜੇ ਇਹ ਨਹੀਂ ਕਰ ਸਕਦੇ। ਉਥੇ ਹੀ ਸੋਸ਼ਲ ਸਾਈਟਸ 'ਤੇ ਕਾਰਡੀ ਬੀ  ਨੂੰ ਕਾਪਰਨਿਕ ਦੀ ਸਪੋਰਟ ਕਾਰਨ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਕੁਝ ਕੁ ਨੇ ਇਸ ਨੂੰ ਹਿੰਮਤ ਦਾ ਕੰਮ ਦੱਸਿਆ ਹੈ ਤੇ ਕੁਝ ਕੁ ਨੇ ਇਸ ਨੂੰ ਪੂਰੀ ਤਰ੍ਹਾਂ ਗਲਤ ਕਿਹਾ। ਜੋ ਵੀ ਹੋਵੇ ਪਰ ਕਾਰਡੀ ਦੇ ਉਕਤ ਫੈਸਲੇ ਨਾਲ ਕਾਪਰਨਿਕ ਦੀ ਮੁਹਿੰਮ ਨੂੰ ਜ਼ਰੂਰੀ ਫਾਇਦਾ ਮਿਲ ਸਕਦਾ ਹੈ।


Related News