ਅਜਿਹਾ ਕਪਤਾਨ ਜਿਸ ਨੇ ਟੀਮ ਇੰਡੀਆ ਨੂੰ ਜਿੱਤਣ ਦੀ ਪਾਈ ਆਦਤ

10/23/2019 1:15:28 PM

ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਸੌਰਵ ਗਾਂਗੁਲੀ ਬੁੱਧਵਾਰ ਨੂੰ ਬੀ. ਸੀ. ਸੀ. ਆਈ. ਦੇ 39ਵੇਂ ਪ੍ਰਧਾਨ ਬਣ ਗਏ ਜਿਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ ਦਾ ਕਾਰਜਕਾਲ ਖਤਮ ਹੋ ਗਿਆ। ਗਾਂਗੁਲੀ ਦਾ ਭਾਰਤੀ ਕ੍ਰਿਕਟ ਨੂੰ ਸੁਧਾਰਨ 'ਚ ਬਹੁਤ ਵੱਡਾ ਹੱਥ ਹੈ। ਗਾਂਗੁਲੀ ਕੋਲ ਹੁਨਰ ਪਹਿਚਾਨਣ ਦੀ ਹੈਰਾਨ ਕਰਨ ਵਾਲ ਸਮਰਥਾ ਹੈ। ਨੌਜਵਾਨਾਂ 'ਤੇ ਹਮੇਸ਼ਾ ਭਰੋਸਾ ਜਤਾਉਣ ਵਾਲੇ ਕਪਤਾਨ ਹੁਣ ਬੀ. ਸੀ. ਸੀ. ਆਈ. ਦੇ ਬਾਸ ਬਣ ਚੁੱਕੇ ਹਨ।

ਟੀਮ ਨੂੰ ਜਿੱਤਣ ਦੀ ਪਾਈ ਆਦਤ
PunjabKesari
ਗਾਂਗੁਲੀ ਇਕ ਜੋਸ਼ੀਲੇ ਕਪਤਾਨ ਸਨ ਜਿਸ ਨੇ ਟੀਮ ਨੂੰ ਜਿੱਤਣ ਦੀ ਆਦਤ ਪਾਈ। ਜਿਸ ਸਮੇਂ ਗਾਂਗੁਲੀ ਨੇ ਟੀਮ ਦੀ ਕਪਤਾਨੀ ਸੰਭਾਲੀ ਸੀ ਉਸ ਦੌਰ ਵਿਚ ਭਾਰਤੀ ਟੀਮ ਕਾਫੀ ਡਿਫੈਂਸਿਵ ਹੁੰਦੀ ਸੀ। ਗਾਂਗੁਲੀ ਦੇ ਆਉਣ ਤੋਂ ਬਾਅਦ ਉਸ ਨੇ ਟੀਮ ਵਿਚ ਜੋਸ਼ ਭਰਿਆ ਅਤੇ ਟੀਮ ਨੂੰ ਲੜਨਾ ਸਿਖਾਇਆ। ਗਾਂਗੁਲੀ ਟੀਮ ਦੇ ਖਿਡਾਰੀਆਂ ਦੇ ਕੋਈ ਦਬਾਅ ਨਹੀਂ ਪਾਉਂਦੇ ਸੀ, ਕਿਉਂਕਿ ਉਸ ਨੂੰ ਪਤਾ ਸੀ ਕਿ ਕਿਨ੍ਹਾਂ ਹਾਲਾਤਾਂ ਵਿਚ ਕਿਸ ਖਿਡਾਰੀ 'ਤੇ ਦਾਓ ਲਗਾਣਾ ਹੈ। ਇਸੇ ਵਜ੍ਹਾ ਤੋਂ ਹਰਭਜਨ ਲਈ ਚੋਣਕਾਰਾਂ ਨਾਲ ਭਿੜ ਗਏ ਸੀ। ਇਨ੍ਹਾਂ ਖੂਬੀਆਂ ਦੀ ਬਦੌਲਤ ਗਾਂਗੁਲੀ ਨੇ ਟੀਮ ਨੂੰ ਵਰਲਡ ਕ੍ਰਿਕਟ ਵਿਚ ਚੋਟੀ 'ਤੇ ਪਹੁੰਚਾਇਆ ਅਤੇ ਭਾਰਤੀ ਕ੍ਰਿਕਟ ਵਿਚ ਸਫਲ ਕਪਤਾਨਾਂ ਵਿਚ ਸ਼ਾਮਲ ਹੋ ਗਏ।

PunjabKesari

ਸੌਰਵ ਗਾਂਗੁਲੀ ਲੰਬੇ ਤਕ ਟੀਮ ਇੰਡੀਆ ਦੇ ਕਪਤਾਨ ਰਹੇ। ਉਹ ਸਾਲ 1999 ਤੋਂ ਲੈ ਕੇ 2005 ਤਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ ਹਨ। ਸੌਰਵ ਗਾਂਗੁਲੀ ਨੇ ਭਾਰਤੀ ਟੀਮ ਦੀ ਕਪਤਾਨੀ ਉਸ ਦੌਰ ਵਿਚ ਸੰਭਾਲੀ ਸੀ ਜਦੋਂ ਭਾਰਤੀ ਕ੍ਰਿਕਟ ਮੈਚ ਫਿਕਸਿੰਗ ਦੇ ਦਲਦਲ ਵਿਚ ਫਸੀ ਹੋਈ ਸੀ। ਉਸ ਸਮੇਂ ਕਈ ਕ੍ਰਿਕਟਰ ਮੈਚ ਫਿਕਸਿੰਗ ਦੇ ਜਾਲ ਵਿਚ ਫਸ ਚੁੱਕੇ ਸੀ ਅਤੇ ਉਨ੍ਹਾਂ 'ਤੇ ਪਾਬੰਦੀ ਵੀ ਲਗਾਈ ਗਈ ਸੀ. ਸਚਿਨ ਤੇਂਦੁਲਕਰ ਵਰਗੇ ਕੁਝ ਹੀ ਖਿਡਾਰੀ ਅਜਿਹੇ ਸੀ, ਜੋ ਉਸ ਸਮੇਂ ਇਸ ਸਭ ਤੋਂ ਦੂਰ ਸੀ। ਉਸ ਤੋਂ ਬਾਅਦ ਗਾਂਗੁਲੀ ਨੇ ਆਪਣੇ ਹਿਸਾਬ ਨਾਲ ਪੂਰੀ ਟੀਮ ਬਣਾਈ ਅਤੇ ਨੌਜਵਾਨ ਖਿਡਾਰੀਆਂ ਦੇ ਨਾਲ ਕਈ ਵੱਡੇ ਟੂਰਨਾਮੈਂਟ ਜਿੱਤੇ।


Related News