ਪਾਕਿ ਕਪਤਾਨ ਸਰਫਰਾਜ ਨੇ ਟੀਮ ਨੂੰ ਦਿੱਤੀ ਨਸੀਹਤ, ਕਿਹਾ- ਭਾਰਤ ਖਿਲਾਫ ਨਹੀਂ ਚਾਹੀਦਾ ਕੋਈ ਬਹਾਨਾ

Friday, Jun 14, 2019 - 02:32 PM (IST)

ਪਾਕਿ ਕਪਤਾਨ ਸਰਫਰਾਜ ਨੇ ਟੀਮ ਨੂੰ ਦਿੱਤੀ ਨਸੀਹਤ, ਕਿਹਾ- ਭਾਰਤ ਖਿਲਾਫ ਨਹੀਂ ਚਾਹੀਦਾ ਕੋਈ ਬਹਾਨਾ

ਸਪੋਰਟਸ ਡੈਸਕ— ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ ਨੇ ਆਸਟਰੇਲੀਆ ਦੇ ਖਿਲਾਫ ਲਚਰ ਫਿਲਡਿੰਗ ਤੋਂ ਬਾਅਦ ਆਪਣੇ ਸਾਥੀਆਂ ਤੋਂ ਭਾਰਤ ਦੇ ਖਿਲਾਫ ਹੋਣ ਵਾਲੇ ਵਰਲਡ ਕੱਪ ਦੇ ਮਹੱਤਵਪੂਰਨ ਮੈਚ ਤੋਂ ਪਹਿਲਾ ਇਸ ਵਿਭਾਗ 'ਚ ਸੁਧਾਰ ਕਰਨ ਲਈ ਕਿਹਾ ਹੈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 307 ਦੌੜਾਂ ਬਣਾਏ ਜਿਸ ਦੇ ਜਵਾਬ 'ਚ ਪਾਕਿਸਤਾਨ ਸਿਰਫ 266 ਦੌੜਾਂ ਹੀ ਬਣਾ ਪਾਇਆ ਤੇ ਉਸ ਨੂੰ 41 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਸਰਫਰਾਜ ਨੇ ਕਿਹਾ, 'ਅਸੀਂ ਸਾਰੇ ਵਿਭਾਗਾਂ 'ਚ ਕਈ ਗਲਤੀਆਂ ਕੀਤੀਆਂ। ਮੈਂ ਆਪਣੀ ਫਿਲਡਿੰਗ ਤੋਂ ਕਾਫ਼ੀ ਨਿਰਾਸ਼ ਹਾਂ। ਇਹ ਉਮੀਦ ਦੇ ਸਮਾਨ ਨਹੀਂ ਰਿਹਾ। ਭਾਰਤ ਦੇ ਖਿਲਾਫ ਖੇਡਣ ਤੋਂ ਪਹਿਲਾਂ ਸਾਨੂੰ ਇਸ 'ਚ ਸੁਧਾਰ ਲਈ ਕੜੀ ਮਿਹਨਤ ਕਰਨੀ ਹੋਵੇਗੀ। ਭਾਰਤ ਦੇ ਖਿਲਾਫ ਕੋਈ ਬਹਾਨਾ ਨਹੀਂ ਚੱਲ ਸਕਦਾ। 'PunjabKesari
ਪਾਕਿਸਤਾਨ ਨੇ ਪਿਛਲੇ ਹਫ਼ਤੇ ਖਿਤਾਬ ਦੇ ਮਜਬੂਤ ਦਾਅਵੇਦਾਰ ਇੰਗਲੈਂਡ ਨੂੰ ਹਰਾਇਆ ਸੀ ਕਿਉਂਕਿ ਈਓਨ ਮੋਰਗਨ ਦੀ ਟੀਮ ਦੀ ਫਿਲਡਿੰਗ ਖ਼ਰਾਬ ਰਹੀ ਸੀ। ਆਸਟਰੇਲੀਆ ਦੇ ਖਿਲਾਫ ਹਾਲਾਂਕਿ ਭੂਮਿਕਾਵਾਂ ਬਦਲ ਗਈਆਂ ਤੇ ਪਾਕਿਸਤਾਨ ਨੂੰ ਕੈਚ ਟਪਕਾਨੇ, ਲਚਰ ਫਿਲਡਿੰਗ ਤੇ ਓਵਰਥਰੋ ਦੀ ਵਜ੍ਹਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News