ਕਪਤਾਨ ਪੰਤ, ਅਕਸ਼ਰ ਤੇ ਹੋਰ ਖਿਡਾਰੀ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜੇ

Wednesday, Mar 16, 2022 - 09:00 PM (IST)

ਕਪਤਾਨ ਪੰਤ, ਅਕਸ਼ਰ ਤੇ ਹੋਰ ਖਿਡਾਰੀ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜੇ

ਮੁੰਬਈ- ਕਪਤਾਨ ਰਿਸ਼ਭ ਪੰਤ ਤੇ ਆਲਰਾਊਂਡਰ ਅਕਸ਼ਰ ਪਟੇਲ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਿਲ ਹਨ, ਜੋ 26 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਦਿੱਲੀ ਕੈਪੀਟਲਸ ਦੀ ਟੀਮ ਨਾਲ ਜੁੜ ਗਏ ਹਨ। ਇਸ ਸੈਸ਼ਨ ਵਿਚ ਆਈ. ਪੀ. ਐੱਲ. ਦਾ ਪ੍ਰਬੰਧ ਮੁੰਬਈ ਅਤੇ ਪੁਣੇ ਵਿਚ ਕੀਤਾ ਜਾਵੇਗਾ।

PunjabKesari

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਫਰੈਂਚਾਇਜ਼ੀ ਨੇ ਬੁੱਧਵਾਰ ਨੂੰ ਮੀਡੀਆ ਨੂੰ ਜਾਰੀ ਪ੍ਰੈੱਸ ਇਸ਼ਤਿਹਾਰ ਵਿਚ ਕਿਹਾ,‘‘ਪੰਤ, ਅਕਸ਼ਰ ਪਟੇਲ, ਕੇ. ਐੱਸ. ਭਰਤ, ਪ੍ਰਿਥਵੀ ਸਾਵ, ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਮੁੰਬਈ ਵਿਚ ਟੀਮ ਹੋਟਲ ਵਿਚ ਟੀਮ ਨਾਲ ਜੁੜ ਗਏ ਹਨ। ਬੱਲੇਬਾਜ਼ ਪ੍ਰਿਥਵੀ ਸਾਵ, ਆਲਰਾਊਂਡਰ ਸ਼ਾਰਦੁਲ ਠਾਕੁਰ ਅਤੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਹੋਟਲ ਦੇ ਆਪਣੇ ਕਮਰਿਆਂ ਵਿਚ ਹੀ 3 ਦਿਨ ਤੱਕ ਇਕਾਂਤਵਾਸ 'ਤੇ ਰਹਿਣਗੇ। ਪੰਤ, ਅਕਸ਼ਰ ਅਤੇ ਭਰਤ ਇਕ ਬਾਇਓਬਬਲ ਤੋਂ ਦੂਜੇ ਬਾਇਓਬਬਲ ਵਿਚ ਆ ਰਹੇ ਹਨ। ਉਹ ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਹਾਲ ਹੀ ਵਿਚ ਖਤਮ ਹੋਈ ਟੈਸਟ ਲੜੀ ਲਈ ਭਾਰਤੀ ਟੀਮ ਦੇ ਬਾਇਓ-ਬਬਲ 'ਚ ਸਨ। ਦਿੱਲੀ ਕੈਪੀਟਲਸ ਦੀ ਟੀਮ ਆਈ. ਪੀ. ਐੱਲ. ਦੇ ਆਪਣੇ ਪਹਿਲੇ ਮੈਚ ਵਿਚ 27 ਮਾਰਚ ਨੂੰ ਮੁੰਬਈ ਇੰਡੀਅਨਜ਼ ਨਾਲ ਭਿੜੇਗੀ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News