ਕੈਬਨਰਾ ਮੈਦਾਨ ਦੀ ਮਹਾਰਾਣੀ ਬਣੀ ਇੰਗਲੈਂਡ ਦੀ ਕਪਤਾਨ, ਬਣਾ ਚੁੱਕੀ ਹੈ ਇਹ ਵੱਡਾ ਰਿਕਾਰਡ

02/28/2020 7:56:15 PM

ਜਲੰਧਰ— ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਮੁਕਾਬਲੇ 'ਚ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਮੈਚ 'ਚ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਇੰਗਲੈਂਡ ਦੀ ਟੀਮ ਨੇ ਵਧੀਆ ਸ਼ੁਰੂਆਤ ਦਿੱਤੀ ਤੇ ਕਪਤਾਨ ਹੀਥਰ ਨਾਈਟ ਦਾ ਇਕ ਵਾਰ ਫਿਰ ਤੋਂ ਕੈਨਬਰਾ ਦੇ ਮੈਦਾਨ 'ਤੇ ਬੱਲਾ ਬੋਲਿਆ। ਨਾਈਟ ਇਕ ਹੀ ਮੈਦਾਨ 'ਤੇ ਲਗਾਤਾਰ 5 ਪਾਰੀਆਂ 'ਚ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ।

PunjabKesari
ਨਾਈਟ ਨੂੰ ਕੈਨਬਰਾ ਦਾ ਮੈਦਾਨ ਕੁਝ ਜ਼ਿਆਦਾ ਹੀ ਪਸੰਦ ਹੈ। ਉਹ ਜਦੋ ਵੀ ਇਸ ਮੈਦਾਨ 'ਤੇ ਬੱਲੇਬਾਜ਼ੀ ਦੇ ਲਈ ਆਉਂਦੀ ਹੈ ਤਾਂ ਇਕ ਰਿਕਾਰਡ ਆਪਣੇ ਨਾਂ ਜ਼ਰੂਰ ਕਰ ਲੈਂਦੀ ਹੈ। ਇਸ ਵਾਰ ਵੀ ਨਾਈਟ ਨੇ ਆਪਣੇ ਇਸ ਪਸੰਦੀਦਾ ਮੈਦਾਨ 'ਤੇ ਦੌੜਾਂ ਦੀ ਬਰਸਾਤ ਕਰਦੇ ਹੋਏ 47 ਗੇਂਦਾਂ 'ਤੇ 62 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਆਪਣੀ ਟੀਮ ਨੂੰ 158 ਦੌੜਾਂ ਤਕ ਪਹੁੰਚਾਇਆ।

PunjabKesari
ਨਾਈਟ ਦੇ ਇਸ ਬੱਲੇਬਾਜ਼ੀ ਨਾਲ ਉਸ ਨੇ ਇਕ ਮੈਦਾਨ 'ਤੇ ਲਗਾਤਾਰ 5ਵੀਂ ਵਾਰ ਅਰਧ ਸੈਂਕੜਾ ਲਗਾਇਆ ਹੈ। ਉਸਦੇ ਇਸ ਰਿਕਾਰਡ ਦੇ ਬਰਾਬਰ ਦੂਜਾ ਕੋਈ ਖਿਡਾਰੀ ਉਸਦੇ ਨੇੜੇ ਨਹੀਂ ਹੈ। ਉਸਦੇ ਇਸ ਮੈਦਾਨ 'ਤੇ ਔਸਤ 100 ਤੋਂ ਵੀ ਉੱਪਰ ਹੈ।
ਬਣਾ ਚੁੱਕੀ ਹੈ ਇਹ ਰਿਕਾਰਡ
ਨਾਈਟ ਪਹਿਲੀ ਮਹਿਲਾ ਖਿਡਾਰਨ ਹੈ ਜਿਸ ਨੇ ਕ੍ਰਿਕਟ ਦੇ ਹਰ ਫਾਰਮੈੱਟ 'ਚ ਸੈਂਕੜਾ ਲਗਾਇਆ ਹੈ।
ਟੀ-20 ਵਿਸ਼ਵ ਕੱਪ 'ਚ ਸੈਂਕੜਾ ਲਗਾਉਣ ਵਾਲੀ ਚੌਥੀ ਮਹਿਲਾ ਬੱਲੇਬਾਜ਼ ਬਣੀ।
ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਕਿਸੇ ਵੀ ਵਿਕਟ ਦੇ ਲਈ ਸਭ ਤੋਂ ਵੱਡੀ 169 ਦੌੜਾਂ ਦੀ ਸਾਂਝੇਦਾਰੀ।


Gurdeep Singh

Content Editor

Related News