ਗਾਂਗੁਲੀ ਵਾਰਨ ਦੀ ਭਾਰਤ ਇਲੈਵਨ ਦਾ ਕਪਤਾਨ

4/2/2020 3:43:46 AM

ਨਵੀਂ ਦਿੱਲੀ- ਆਸਟਰੇਲੀਆ ਦੇ ਧਾਕੜ ਸਪਿਨਰ ਸ਼ੇਨ ਵਾਰਨ ਨੇ ਸਾਬਕਾ ਕਪਤਾਨ ਅਤੇ ਮੌਜੂਦਾ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਭ ਗਾਂਗੁਲੀ ਨੂੰ ਆਪਣੀ ਆਲਟਾਈਮ ਭਾਰਤੀ ਇਲੈਵਨ ਟੀਮ ਦਾ ਕਪਤਾਨ ਚੁਣਿਆ ਹੈ ਅਤੇ ਉਸ  ਨੂੰ ਦਿਨ ਵਿਚ ਤਾਰੇ ਦਿਖਾਉਣ ਵਾਲੇ ਵੀ. ਵੀ. ਐੱਸ. ਲਕਸ਼ਮਣ ਨੂੰ ਇਸ ਟੀਮ 'ਚ ਜਗ੍ਹਾ ਨਹੀਂ ਮਿਲੀ। ਵਾਰਨ ਨੇ ਇਸ ਟੀਮ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਰੱਖਿਆ ਹੈ।  ਵਾਰਨ ਨੇ ਕਿਹਾ ਕਿ ਉਸ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਇਸ ਲਈ ਨਜ਼ਰਅੰਦਾਜ਼ ਕੀਤਾ ਕਿਉਂਕਿ ਉਸ ਨੇ ਸਿਰਫ ਉਹ ਹੀ ਖਿਡਾਰੀਆਂ ਵਿਚੋਂ ਟੀਮ ਚੁਣੀ ਹੈ, ਜਿਨ੍ਹਾਂ ਖਿਲਾਫ ਉਹ ਖੇਡਿਆ ਹੈ।
ਸ਼ੇਨ ਵਾਰਨ ਦੀ ਆਲ ਟਾਈਮ ਭਾਰਤ ਇਲੈਵਨ
ਸੌਰਭ ਗਾਂਗੁਲੀ (ਕਪਤਾਨ), ਵਰਿੰਦਰ ਸਹਿਵਾਗ, ਨਵਜੋਤ ਸਿੰਘ ਸਿੱਧੂ, ਰਾਹੁਲ ਦ੍ਰਾਵਿੜ, ਸਚਿਨ ਤੇਂਦੁਲਕਰ, ਮੁਹੰਮਦ ਅਜ਼ਹਰੂਦੀਨ, ਕਪਿਲ ਦੇਵ, ਨਯਨ ਮੋਂਗੀਆ (ਵਿਕਟਕੀਪਰ), ਹਰਭਜਨ ਸਿੰਘ, ਜਵਾਗਲ ਸ਼੍ਰੀਨਾਥ, ਅਨਿਲ ਕੁੰਬਲੇ।


Gurdeep Singh

Edited By Gurdeep Singh