ਅਫਰੀਕੀ ਖਿਡਾਰੀ ਨੂੰ ਉਕਸਾਉਂਦੇ ਹੋਏ ਕੈਮਰੇ ''ਚ ਕੈਦ ਹੋਏ ਕੋਹਲੀ (ਦੇਖੋ ਵੀਡੀਓ)

Thursday, Feb 15, 2018 - 11:15 AM (IST)

ਅਫਰੀਕੀ ਖਿਡਾਰੀ ਨੂੰ ਉਕਸਾਉਂਦੇ ਹੋਏ ਕੈਮਰੇ ''ਚ ਕੈਦ ਹੋਏ ਕੋਹਲੀ (ਦੇਖੋ ਵੀਡੀਓ)

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਦੇ ਮੈਦਾਨ ਉੱਤੇ ਕਪਤਾਨ ਵਿਰਾਟ ਕੋਹਲੀ ਦਾ ਹਮਲਾਵਰ ਰਵੱਈਆ ਕਿਸੇ ਤੋਂ ਛੁਪਿਆ ਨਹੀਂ ਹੈ। ਮੈਦਾਨ ਉੱਤੇ ਹਮੇਸ਼ਾ ਉਹ ਖਿਡਾਰੀਆਂ ਉੱਤੇ ਸਲੈਜਿੰਗ ਕਰਦੇ ਨਜ਼ਰ ਆਉਂਦੇ ਹਨ। ਕਪਤਾਨ ਕੋਹਲੀ ਦੀ ਅਜਿਹੀ ਹੀ ਇਕ ਹਰਕਤ ਪੋਰਟ ਐਲੀਜਾਬੇਥ ਵਿਚ ਖੇਡੇ ਗਏ ਪੰਜਵੇਂ ਵਨਡੇ ਵਿਚ ਵੀ ਸਾਹਮਣੇ ਆਈ, ਜਦੋਂ ਉਨ੍ਹਾਂ ਨੇ ਕਰੀਜ ਉੱਤੇ ਬੱਲੇਬਾਜੀ ਕਰਨ ਉਤਰੇ ਅਫਰੀਕੀ ਖਿਡਾਰੀ ਤਬਰੇਜ ਸ਼ੰਸੀ ਉੱਤੇ ਕੁਮੈਂਟ ਕੱਸੇ।

ਇਹ ਘਟਨਾ ਮੇਜ਼ਬਾਨ ਟੀਮ ਦੀ ਪਾਰੀ ਦੇ 41.1 ਓਵਰ ਦਾ ਹੈ। ਉਸ ਸਮੇਂ ਗੇਂਦਬਾਜੀ ਦੇ ਸਿਰੇ ਉੱਤੇ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਖੜ੍ਹੇ ਸਨ। ਦੱਖਣ ਅਫਰੀਕਾ 8 ਵਿਕਟ ਦੇ ਨੁਕਸਾਨ ਉੱਤੇ 197 ਦੌੜਾਂ ਬਣਾ ਚੁੱਕਿਆ ਸੀ। ਉਦੋਂ ਸਟਰਾਇਕ ਉੱਤੇ ਖੜ੍ਹੇ ਅਫਰੀਕੀ ਬੱਲੇਬਾਜ਼ ਤਬਰੇਜ ਸ਼ਮਸੀ ਨੂੰ ਉਕਸਾਉਂਦੇ ਹੋਏ ਵਿਰਾਟ ਨੇ ਕੁਮੈਂਟ ਕੀਤਾ। ਉਨ੍ਹਾਂ ਨੇ ਕਿਹਾ, ਘਬਰਾਓ ਨਾ ਤੁਸੀਂ ਚੈਸਟ ਪੈਡ ਪਾਇਆ ਹੈ।

ਵਿਰਾਟ ਦਾ ਕੁਮੇਂਟ ਸੁਣਦੇ ਹੀ ਮੇਜ਼ਬਾਨ ਬੱਲੇਬਾਜ਼ ਗੁੱਸੇ ਵਿਚ ਆ ਗਿਆ ਅਤੇ ਅਗਲੀ ਹੀ ਗੇਂਦ ਨੂੰ ਚੁੱਕ ਕੇ ਮਾਰਨ ਦੇ ਚੱਕਰ ਵਿਚ ਆਪਣਾ ਵਿਕਟ ਗੁਆ ਬੈਠਾ। ਬਾਂਊਡਰੀ ਉੱਤੇ ਖੜ੍ਹੇ ਹਾਰਦਿਕ ਪੰਡਯਾ ਨੇ ਇੱਕ ਹੱਥ ਨਾਲ ਸ਼ਮਸੀ ਦਾ ਜ਼ਬਰਦਸਤ ਕੈਚ ਫੜਿਆ। ਇਸ ਮੈਚ ਵਿਚ ਟੀਮ ਇੰਡੀਆ ਨੇ ਮੇਜ਼ਬਾਨ ਟੀਮ ਨੂੰ 73 ਦੌੜਾਂ ਨਾਲ ਮਾਤ ਦੇ ਕੇ ਛੇ ਮੈਚਾਂ ਦੀ ਵਨਡੇ ਸੀਰੀਜ਼ ਉੱਤੇ ਕਬਜਾ ਕਰ ਲਿਆ।


Related News