ਕਪਤਾਨ ਕੋਹਲੀ ਨੇ ਕੁਲਦੀਪ ਨੂੰ ਨਹੀਂ, ਇਸ ਖਿਡਾਰੀ ਨੂੰ ਦਿੱਤਾ ਜਿੱਤ ਦਾ ਸਿਹਰਾ
Friday, Jan 17, 2020 - 10:32 PM (IST)

ਨਵੀਂ ਦਿੱਲੀ— ਰਾਜਕੋਟ ਵਨ ਡੇ 'ਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰਨ ਤੋਂ ਬਾਅਦ ਕਪਤਾਨ ਕੋਹਲੀ ਨੇ ਕਿਹਾ ਕਿ ਅਸੀਂ ਸੋਸ਼ਲ ਮੀਡੀਆ ਦੇ ਦਿਨਾਂ 'ਚ ਰਹਿ ਰਹੇ ਹਾਂ ਤੇ ਇੱਥੇ ਪੈਨਿਕ ਬਟਨ ਬਹੁਤ ਜਲਦੀ ਬਦਾਅ ਦਿੱਤਾ ਜਾਂਦਾ ਹੈ। ਅਜਿਹੇ ਮੈਚਾਂ 'ਚ ਕੇ. ਐੱਲ. ਰਾਹੁਲ ਨੂੰ ਕਦੀਂ ਵੀ ਬਾਹਰ ਨਹੀਂ ਕੀਤਾ ਜਾ ਸਕਦਾ। ਤੁਸੀਂ ਦੇਖਿਆ ਕਿ ਉਸ ਨੇ ਅੱਜ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ। ਇਹ ਹੋ ਸਕਦਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਖੇਡੀ ਗਈ ਉਸਦੀ ਪਾਰੀ ਸਰਵਸ੍ਰੇਸ਼ਠ ਹੈ। ਉਸ ਪਾਰੀ 'ਚ ਪਰਿਪੱਕਤਾ ਤੇ ਕਲਾਸ ਦਿਖੀ। ਅਸੀਂ ਜਾਣਦੇ ਹਾਂ ਕਿ ਡ੍ਰੈਸਿੰਗ ਰੂਮ 'ਚ ਅਸੀਂ ਕੀ ਕਰ ਰਹੇ ਹਾਂ।
ਰੋਹਿਤ ਸ਼ਰਮਾ ਦੇ ਸੱਟ 'ਤੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਉਸ ਦੇ ਖੱਬੇ ਮੋਢੇ 'ਚ ਥੋੜੀ ਪ੍ਰੇਸ਼ਾਨੀ ਹੈ। ਉਮੀਦ ਹੈ ਕਿ ਉਹ ਅਗਲੀ ਖੇਡ ਤਕ ਵਧੀਆ ਹੋ ਜਾਵੇਗਾ। ਸਾਡੀ ਗੇਂਦਬਾਜ਼ੀ ਵੀ ਅੱਜ ਲੈਅ 'ਚ ਦਿਖੀ। ਆਖਰੀ ਓਵਰਾਂ 'ਚ ਮੈਂ ਗੇਂਦਬਾਜ਼ਾਂ ਤੋਂ ਪੁੱਛਿਆ ਕੀ ਕਰਨਾ ਚਾਹੁੰਦੇ ਹੋ ਤੇ ਉਨ੍ਹਾਂ ਨੇ ਕਿਹਾ ਕਿ ਯਾਰਕਰਸ ਸੁੱਟਾਂਗੇ। ਇਨ੍ਹਾਂ ਤਿੰਨਾਂ ਨੇ ਵਧੀਆ ਯਾਰਕਰ ਸੁੱਟੇ। ਖਾਸਤੌਰ 'ਤੇ ਸ਼ਮੀ ਨੇ ਇਕ ਓਵਰ 'ਚ ਸਭ ਕੁਝ ਬਦਲ ਦਿੱਤਾ।
ਕੋਹਲੀ ਨੇ ਕਿਹਾ ਕਿ ਸ਼ਿਖਰ ਧਵਨ ਦੇ ਲਈ ਬਹੁਤ ਵਧੀਆ ਖੇਡ ਰਹੀ ਹੈ। ਉਹ ਲੰਮੇ ਸਮੇਂ ਤੋਂ ਜ਼ਖਮੀ ਸਨ। ਹੁਣ ਉਸਦੀ ਵਾਪਸੀ ਹੋਈ ਹੈ। ਉਹ ਵਨ ਡੇ 'ਚ ਸਾਡੇ ਲਈ ਲਗਾਤਾਰ ਹਮਲਾਵਰ ਪ੍ਰਦਰਸ਼ਨ ਕਰ ਰਹੇ ਹਨ। ਉਹ ਹਰ ਸਮੇਂ ਟੀਮ ਦੇ ਲਈ ਸਥਿਤੀ ਬਦਲ ਸਕਦੇ ਹਨ। ਇਹ ਉਸ ਸਮੇਂ ਹੋ ਸਕਦਾ ਹੈ ਜਦੋ ਸਾਡੇ ਕੋਲ ਵਧੀਆ ਬੱਲੇਬਾਜ਼ ਹੋਣ।