ਰਬਾਡਾ ਦੀ ਓਵਰ ਥ੍ਰੋਅ ''ਤੇ ਕਪਤਾਨ ਕੋਹਲੀ ਦਾ ਮਜ਼ੇਦਾਰ ਰੀਐਕਸ਼ਨ (ਵੀਡੀਓ)

Thursday, Oct 10, 2019 - 09:18 PM (IST)

ਰਬਾਡਾ ਦੀ ਓਵਰ ਥ੍ਰੋਅ ''ਤੇ ਕਪਤਾਨ ਕੋਹਲੀ ਦਾ ਮਜ਼ੇਦਾਰ ਰੀਐਕਸ਼ਨ (ਵੀਡੀਓ)

ਪੁਣੇ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਚ ਦੌਰਾਨ ਆਪਣੇ ਰੀਐਕਸ਼ਨ ਦੇ ਲਈ ਸੁਰਖੀਆਂ 'ਚ ਆ ਹੀ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਦੱਖਣੀ ਅਫਰੀਕਾ ਦੇ ਨਾਲ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਵੀ ਹੋਇਆ, ਜਦੋਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦੀ ਓਵਰ ਥ੍ਰੋਅ 'ਤੇ ਕੋਹਲੀ ਨੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ (ਰੀਐਕਸ਼ਨ) ਦਿੱਤੀ ਤਾਂ ਤੁਹਾਡਾ ਵੀ ਹਾਸਾ ਨਹੀਂ ਰੁੱਕੇਗਾ।


ਦਰਅਸਲ ਕੋਹਲੀ ਦੇ ਰਨ ਲੈਣ ਦੇ ਦੌਰਾਨ ਰਬਾਡਾ ਇਕ ਥ੍ਰੋਅ ਸੁੱਟਦਾ ਹੈ ਜੋ ਕ੍ਰਿਕਟਰਾਂ ਦੇ ਬਹੁਤ ਦੂਰ ਤੋਂ ਨਿਕਲੀ ਹੈ। ਇਹ ਗੇਂਦ ਫਿਲਡਰਾਂ ਦੇ ਹੱਥਾਂ 'ਚ ਨਾ ਜਾਂਦੇ ਹੋਏ ਬਾਊਂਡਰੀ ਵੱਲ ਚਲ ਜਾਂਦੀ ਹੈ ਤੇ 4 ਦੌੜਾਂ ਮਿਲ ਜਾਂਦੀਆਂ ਹਨ। ਇਸ ਤੋਂ ਬਾਅਦ ਭਾਰਤੀ ਕਪਤਾਨ ਆਪਣਾ ਅੰਗੂਠਾ ਦਿਖਾਉਂਦੇ ਹੋਏ ਤੇ ਹੱਸ ਕੇ ਕੁਝ ਇਸ ਤਰ੍ਹਾਂ ਦੀ ਪ੍ਰਤੀਕਿਰਿਆ (ਰੀਐਕਸ਼ਨ) ਦਿੱਤੀ। ਇਸ ਵੀਡੀਓ ਨੂੰ ਇਕ ਟਵੀਟਰ ਯੂਜ਼ਰ ਨੇ ਟੀ. ਵੀ. ਤੋਂ ਰਿਕਾਰਡ ਕਰ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਹਿਲੇ ਮੈਚ 'ਚ ਮਯੰਕ ਅਗਰਵਾਲ ਦੇ ਸੈਂਕੜੇ (108) ਕੋਹਲੀ (ਅਜੇਤੂ 63) ਤੇ ਪੁਜਾਰਾ (58) ਦੇ ਅਰਧ ਸੈਂਕੜਿਆਂ ਦੀ ਬਦੌਲਤ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਟੀਮ ਤਿੰਨ ਵਿਕਟਾਂ 'ਤੇ 273 ਦੌੜਾਂ ਬਣਾਈਆਂ ਸਨ। ਇਸ ਦੌਰਾਨ ਇੱਥੇ ਰੋਹਿਤ ਸ਼ਰਮਾ ਨੇ ਸਿਰਫ 14 ਦੌੜਾਂ ਹੀ ਬਣਾਈਆਂ।


author

Gurdeep Singh

Content Editor

Related News