ਨਵੀਂ ਲੁੱਕ ’ਚ ਨਜ਼ਰ ਆਏ ‘ਕੈਪਟਨ ਕੂਲ’ ਧੋਨੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ

Saturday, Jul 31, 2021 - 05:27 PM (IST)

ਨਵੀਂ ਲੁੱਕ ’ਚ ਨਜ਼ਰ ਆਏ ‘ਕੈਪਟਨ ਕੂਲ’ ਧੋਨੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਵਾਰ ਸੁਰਖੀਆਂ ਵਿਚ ਹਨ। ਕ੍ਰਿਕਟ ਤੋਂ ਦੂਰ ਚੱਲ ਰਹੇ ਧੋਨੀ ਇਸ ਵਾਰ ਆਪਣੀ ਨਵੀਂ ਲੁੱਕ ਅਤੇ ਨਵੇਂ ਹੇਅਰਸਟਾਈਲ ਕਰਕੇ ਚਰਚਾ ਵਿਚ ਹਨ। ਧੋਨੀ ਦਾ ਇਹ ਮੇਕਓਵਰ ਮਸ਼ਹੂਰ ਹੇਅਰਸਟਾਈਲਿਸਟ ਆਲਿਮ ਹਾਕਿਮ ਨੇ ਕੀਤਾ ਹੈ। ਹੇਅਰਸਟਾਈਲ ਤੋਂ ਇਲਾਵਾ ਧੋਨੀ ਦੀ ਦਾੜ੍ਹੀ ਨੂੰ ਵੀ ਨਵੀਂ ਲੁੱਕ ਦਿੱਤੀ ਗਈ ਹੈ। ਆਲਿਮ ਹਾਕਿਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਧੋਨੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਫੁੱਟਬਾਲ ਦੀ ਨੈਸ਼ਨਲ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਲਿਖਿਆ ਭਾਵੁਕ ਸੁਨੇਹਾ

PunjabKesari

ਆਪਣੇ ਕ੍ਰਿਕਟ ਕਰੀਅਰ ਦੌਰਾਨ ਵੀ ਮਹਿੰਦਰ ਸਿੰਘ ਧੋਨੀ ਦੇ ਨਵੇਂ-ਨਵੇਂ ਹੇਅਰਸਟਾਈਲ ਹਮੇਸ਼ਾ ਹੀ ਸੁਰਖੀਆਂ ਵਿਚ ਰਹੇ ਹਨ। ਫਿਰ ਭਾਵੇਂ ਉਹ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਲੰਬੇ ਵਾਲ ਹੋਣ ਜਾਂ ਫਿਰ ਵਰਲਡ ਕੱਪ ਜਿੱਤ ਦੇ ਬਾਅਦ ਅਚਾਨਕ ਸਿਰ ਮੁੰਡਵਾ ਲੈਣਾ ਹੋਵੇ। ਦੱਸ ਦੇਈਏ ਕਿ ਧੋਨੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਉਹ ਸਿਰਫ਼ ਟੀ-20 ਲੀਗ ਆਈ.ਪੀ.ਐੱਲ. ਵਿਚ ਹੀ ਹਿੱਸਾ ਲੈਂਦੇ ਹਨ। ਆਈ.ਪੀ.ਐੱਲ. 2021 ਦੇ 14ਵੇਂ ਸੀਜ਼ਨ ਦੇ ਬਾਕੀ ਬਚੇ ਮੈਚਾਂ ਦੀ ਸ਼ੁਰੂਆਤ 19 ਸਤੰਬਰ ਤੋਂ ਯੂ.ਏ.ਈ. ਵਿਚ ਹੋ ਰਹੀ ਹੈ। 

ਇਹ ਵੀ ਪੜ੍ਹੋ: ਯੂਥ ਓਲੰਪਿਕਸ ਵਿਚ ਤਮਗਾ ਜਿੱਤਣ ਵਾਲੀ 19 ਸਾਲਾ ਖਿਡਾਰਣ ਦੇ ਸਿਰ ’ਤੇ ਵੱਜਾ ਹਥੌੜਾ, ਹੋਈ ਬੇਦਰਦ ਮੌਤ

PunjabKesari

PunjabKesari
 


author

cherry

Content Editor

Related News