ਖੇਤਾਂ ''ਚ ਟਰੈਕਟਰ ਚਲਾਉਂਦੇ ਦਿਖੇ ਧੋਨੀ, ਤੁਹਾਨੂੰ ਵੀ ਪਸੰਦ ਆਵੇਗਾ ਕੈਪਟਨ ਕੂਲ ਦਾ ਇਹ ਅੰਦਾਜ਼, ਵੇਖੋ ਵੀਡੀਓ
Thursday, Feb 09, 2023 - 04:36 PM (IST)
ਰਾਂਚੀ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ. ਧੋਨੀ ਨੇ ਆਪਣੇ ਜੱਦੀ ਸ਼ਹਿਰ ਰਾਂਚੀ ਵਿੱਚ ਆਪਣੇ ਖੇਤਾਂ ਵਿੱਚ ਟਰੈਕਟਰ ਚਲਾਇਆ। ਉਨ੍ਹਾਂ ਨੇ ਟਰੈਕਟਰ ਚਲਾਉਂਦਿਆਂ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਲਗਭਗ 18 ਘੰਟਿਆਂ ਵਿੱਚ 3.3 ਮਿਲੀਅਨ ਵਿਯੂਜ਼ ਅਤੇ 70,000 ਕੁਮੈਂਟ ਮਿਲੇ। ਇਸ ਪੋਸਟ ਨੂੰ ਹੁਣ ਤੱਕ 33 ਲੱਖ ਲਾਈਕਸ ਮਿਲ ਚੁੱਕੇ ਹਨ ਅਤੇ ਲਗਭਗ 2 ਸਾਲਾਂ ਦੇ ਬ੍ਰੇਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਾਬਕਾ ਕਪਤਾਨ ਦੀ ਇਹ ਪਹਿਲੀ ਪੋਸਟ ਹੈ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ: "ਕੁਝ ਨਵਾਂ ਸਿੱਖ ਕੇ ਚੰਗਾ ਲੱਗਿਆ ਪਰ ਕੰਮ ਨੂੰ ਪੂਰਾ ਕਰਨ ਵਿੱਚ ਬਹੁਤ ਸਮਾਂ ਲੱਗਿਆ।" ਧੋਨੀ ਨੇ ਕਰੀਬ ਤਿੰਨ ਸਾਲ ਪਹਿਲਾਂ ਮਹਿੰਦਰਾ ਸਵਰਾਜ ਟਰੈਕਟਰ 8 ਲੱਖ ਰੁਪਏ 'ਚ ਖਰੀਦਿਆ ਸੀ, ਜਿਸ ਤੋਂ ਬਾਅਦ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਉਨ੍ਹਾਂ ਦੀ ਪਸੰਦ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ 'ਸਹੀ ਫ਼ੈਸਲਾ' ਸੀ।
ਧੋਨੀ ਦੀ ਖੇਤੀ ਵਿੱਚ ਡੂੰਘੀ ਦਿਲਚਸਪੀ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਰਾਂਚੀ ਦੇ ਸਾਂਬੋ ਖੇਤਰ ਵਿੱਚ ਆਪਣੇ ਫਾਰਮ ਵਿੱਚ ਫਲ ਅਤੇ ਸਬਜ਼ੀਆਂ ਉਗਾ ਰਹੇ ਹਨ। ਇਹ ਫਾਰਮ 55 ਏਕੜ ਵਿੱਚ ਫੈਲਿਆ ਹੋਇਆ ਹੈ, ਜਿੱਥੇ ਸਰ੍ਹੋਂ, ਫੁੱਲਗੋਭੀ, ਗੋਭੀ, ਸਟ੍ਰਾਬੇਰੀ, ਅਦਰਕ, ਸ਼ਿਮਲਾ ਮਿਰਚ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਜ਼ਿਆਦਾਤਰ ਫਸਲਾਂ ਜੈਵਿਕ ਤੌਰ 'ਤੇ ਉਗਾਈਆਂ ਜਾਂਦੀਆਂ ਹਨ। ਉਪਜ ਦੀਆਂ ਖੇਪਾਂ ਸਥਾਨਕ ਬਾਜ਼ਾਰਾਂ ਦੇ ਨਾਲ-ਨਾਲ ਦੂਜੇ ਸ਼ਹਿਰਾਂ ਨੂੰ ਭੇਜੀਆਂ ਜਾਂਦੀਆਂ ਹਨ। ਧੋਨੀ ਦੇ ਫਾਰਮ ਹਾਊਸ 'ਚ 80 ਦੇ ਕਰੀਬ ਗਾਵਾਂ ਵੀ ਹਨ, ਜਿਨ੍ਹਾਂ ਦਾ ਦੁੱਧ ਸਥਾਨਕ ਬਾਜ਼ਾਰਾਂ 'ਚ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੜਕਨਾਥ ਨਸਲ ਦੀਆਂ ਮੁਰਗੀਆਂ ਵੀ ਹਨ। ਧੋਨੀ ਜਦੋਂ ਵੀ ਸ਼ਹਿਰ 'ਚ ਹੁੰਦੇ ਹਨ ਤਾਂ ਫਾਰਮ ਦੇਖਣ ਜਾਂਦੇ ਹਨ। ਉਨ੍ਹਾਂ ਦੀ ਪਤਨੀ ਸਾਕਸ਼ੀ ਅਕਸਰ ਫਾਰਮ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਲੜ ਰਹੀ ਹੈ ਜ਼ਿੰਦਗੀ ਲਈ ਜੰਗ