IND vs SA : ਟੀ20 ਸੀਰੀਜ਼ ''ਤੇ ਕਪਤਾਨ ਬਾਵੁਮਾ ਬੋਲੇ- ਨਵੀਂ ਗੇਂਦ ਦਾ ਸਾਹਮਣਾ ਕਰਨਾ ਚੁਣੌਤੀਪੂਰਨ

09/28/2022 3:43:34 PM

ਤਿਰੁਅਨੰਤਪੁਰਮ : ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਪਾਰੀ ਦੇ ਸ਼ੁਰੂਆਤੀ ਓਵਰਾਂ ਵਿਚ ਸਵਿੰਗ ਹੁੰਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਕਰਨ ਦੀ ਹੋਵੇਗੀ। ਬਾਵੁਮਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਮੈਚ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਨੂੰ 2-1 ਨਾਲ ਜਿੱਤਣ 'ਤੇ ਭਾਰਤੀ ਟੀਮ ਦੀ ਤਾਰੀਫ਼ ਕੀਤੀ। 

ਇਹ ਵੀ ਪੜ੍ਹੋ : ਜਬਰ-ਜ਼ਨਾਹ ਦਾ ਦੋਸ਼ ਲੱਗਣ 'ਤੇ ਗਾਇਬ ਹੋਏ ਸੰਦੀਪ ਲਾਮਿਛਾਨੇ, ਨੇਪਾਲ ਪੁਲਸ ਨੇ ਇੰਟਰਪੋਲ ਦੀ ਮਦਦ ਮੰਗੀ

ਆਸਟ੍ਰੇਲੀਆ ਵਿਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਸੀਰੀਜ਼ ਦੋਵਾਂ ਦੇਸ਼ਾਂ ਲਈ ਕਾਫੀ ਅਹਿਮ ਹੈ। ਬਾਵੁਮਾ ਨੇ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਭਾਰਤ ਵਿਚ ਨਵੀਂ ਗੇਂਦ ਦੇ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਚੁਣੌਤੀਪੂਰਨ ਹੋਵੇਗਾ। ਉਹ ਗੇਂਦ ਨੂੰ ਕਾਫੀ ਵੱਧ ਸਵਿੰਗ ਕਰਵਾਉਂਦੇ ਹਨ। ਅਸੀਂ ਦੱਖਣੀ ਅਫਰੀਕਾ ਵਿਚ ਜਿਨ੍ਹਾਂ ਹਾਲਾਤ ਦੇ ਆਦੀ ਹਾਂ ਇੱਥੇ ਭਾਰਤੀ ਗੇਂਦਬਾਜ਼ ਉਸ ਤੋਂ ਵੱਧ ਗੇਂਦ ਨੂੰ ਸਵਿੰਗ ਕਰਵਾਉਂਦੇ ਹਨ।

ਇਹ ਵੀ ਪੜ੍ਹੋ : BWF Ranking : ਪ੍ਰਣਯ ਦੀ ਚੋਟੀ ਦੇ 15 'ਚ ਵਾਪਸੀ, ਲਕਸ਼ੈ ਨੌਵੇਂ ਸਥਾਨ 'ਤੇ ਬਰਕਰਾਰ

ਆਸਟ੍ਰੇਲੀਆ ਦੇ ਖਿਲਾਫ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ। ਤੀਜੇ ਟੀ20 ਮੈਚ 'ਚ ਜਸਪ੍ਰੀਤ ਬੁਮਰਾਹ  ਤੇ ਭੁਵਨੇਸ਼ਵਰ ਕੁਮਾਰ ਨੇ ਸੱਤ ਓਵਰਾਂ 'ਚ 79 ਦੌੜਾਂ ਲੁਟਾਈਆਂ। ਇਸ ਸੀਰੀਜ਼ 'ਚ ਆਖ਼ਰੀ ਓਵਰਾਂ ਦੇ ਮਾਹਰ ਹਰਸ਼ਲ ਪਟੇਲ ਬੁਰੀ ਤਰ੍ਹਾਂ ਅਸਫਲ ਰਹੇ। ਬਾਵੁਮਾ ਨੇ ਕਿਹਾ ਕਿ ਸਾਨੂੰ ਇੱਥੇ ਕਾਮਯਾਬ ਹੋਣ ਲਈ ਸ਼ੁਰੂਆਤੀ ਓਵਰਾਂ ਵਿਚ ਵਿਕਟ ਗੁਆਉਣ ਤੋਂ ਬਚਣਾ ਪਵੇਗਾ। ਭੁਵਨੇਸ਼ਵਰ ਤੇ ਬੁਮਰਾਹ ਜਿਹੇ ਗੇਂਦਬਾਜ਼ ਨਵੀਂ ਗੇਂਦ ਨਾਲ ਹਮੇਸ਼ਾ ਮੁਸ਼ਕਲ ਚੁਣੌਤੀ ਪੇਸ਼ ਕਰਨਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News