ਕਪਤਾਨ ਨੇ ODI ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ , ਇਸ ਟੂਰਨਾਮੈਂਟ ''ਚ ਹੋਵਗਾ ਆਖਰੀ ਮੈਚ

Tuesday, Jun 17, 2025 - 10:23 AM (IST)

ਕਪਤਾਨ ਨੇ ODI ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ , ਇਸ ਟੂਰਨਾਮੈਂਟ ''ਚ ਹੋਵਗਾ ਆਖਰੀ ਮੈਚ

ਸਪੋਰਟਸ ਡੈਸਕ : ਨਿਊਜੀਲੈਂਡ ਦੀ ਮਹਿਲਾ ਕ੍ਰਿਕਟਰ ਸੋਫੀ ਡਿਵਾਈਨ ਨੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ 2025 'ਚ ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਇਹ ਫਾਰਮੈਟ ਛੱਡ ਦੇਣਗੇ। ਹਾਲਾਂਕਿ ਉਹ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਖੇਡਣ ਜਾਰੀ ਰੱਖੇਗੀ। ਇਹ ਫੈਸਲਾ ਨਿਊਜੀਲੈਂਡ ਕ੍ਰਿਕਟ ਬੋਰਡ ਵਲੋਂ ਮਹਿਲਾ ਖਿਡਾਰੀਆਂ ਦੇ ਨਵੇਂ ਸੈਂਟ੍ਰਲ ਕਾਨਟ੍ਰੈਕਟ ਜਾਰੀ ਕਰਨ ਤੋਂ ਠੀਕ ਪਹਿਲਾਂ ਆਇਆ ਹੈ। ਹੁਣ ਉਨ੍ਹਾਂ ਦਾ ਨਾਮ ਸਿਰਫ ਟੀ-20 ਕਾਨਟ੍ਰੈਕਟ ਵਿੱਚ ਹੀ ਹੋਵੇਗਾ।
ਸੋਫੀ ਡਿਵਾਈਨ ਨੇ 2006 ਵਿੱਚ ਸਿਰਫ 17 ਸਾਲ ਦੀ ਉਮਰ ਵਿੱਚ ਵਨ ਡੇ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਹ ਨਿਊਜੀਲੈਂਡ ਵਾਸਤੇ ਸਭ ਤੋਂ ਵੱਧ ਵਨ ਡੇ ਮੈਚ ਖੇਡਣ ਵਾਲੀਆਂ ਖਿਡਾਰੀਆਂ ਵਿੱਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 152 ਮੈਚਾਂ 'ਚ 3990 ਦੌੜਾਂ ਬਣਾਈਆਂ ਹਨ ਅਤੇ 8 ਸੈਂਕੜੇ ਲਾਏ ਹਨ। ਇਸ ਸਮੇਂ ਉਹ ਵਨ ਡੇ 'ਚ ਨਿਊਜੀਲੈਂਡ ਵਾਸਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਖਿਡਾਰੀਆਂ ਵਿੱਚ ਚੌਥੇ ਨੰਬਰ 'ਤੇ ਹਨ ਪਰ 2025 ਵਿਸ਼ਵ ਕੱਪ ਦੌਰਾਨ ਉਹ ਤੀਜੇ ਨੰਬਰ 'ਤੇ ਪਹੁੰਚ ਸਕਦੀਆਂ ਹਨ। ਉਨ੍ਹਾਂ ਨੂੰ ਡੇਬੀ ਹਾਕਲੀ ਨੂੰ ਪਿੱਛੇ ਛੱਡਣ ਲਈ ਸਿਰਫ 54 ਦੌੜਾਂ ਦੀ ਲੋੜ ਹੈ।
ਬੌਲਿੰਗ 'ਚ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 152 ਮੈਚਾਂ 'ਚ 107 ਵਿਕਟਾਂ ਲਈਆਂ ਹਨ ਅਤੇ ਇਸ ਖੇਤਰ ਵਿੱਚ ਲੀ ਤਾਹੂਹੂ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਇਹ ਦੋਹਾਂ ਖਿਡਾਰੀਆਂ ਹੀ ਨਿਊਜੀਲੈਂਡ ਵਾਸਤੇ ਵਨ ਡੇ ਕ੍ਰਿਕਟ 'ਚ 100 ਤੋਂ ਵੱਧ ਵਿਕਟ ਲੈਣ ਵਾਲੀਆਂ ਹਨ। ਹੁਣ ਸਭ ਦੀ ਨਜ਼ਰ 2025 ਵਿਸ਼ਵ ਕੱਪ ਤੇ ਰਹੇਗੀ ਕਿ ਸੋਫੀ ਡਿਵਾਈਨ ਆਪਣੀ ਆਖਰੀ ਵਨ ਡੇ ਸੀਰੀਜ਼ ਵਿੱਚ ਕਿੰਨਾ ਚਮਕਦੀ ਹੈ ਅਤੇ ਉਨ੍ਹਾਂ ਦੀ ਕਪਤਾਨੀ ਹੇਠ ਟੀਮ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News