ਗੇਂਦ ਨਾਲ ਛੇੜਛਾੜ ਵਿਵਾਦ ਦੇ ਬਾਅਦ ਤਣਾਅ ਕਾਰਨ ਹੋਇਆ ਵਾਰਨਰ ਦੀ ਪਤਨੀ ਦਾ ਗਰਭਪਾਤ

05/24/2018 3:25:12 PM

ਸਿਡਨੀ (ਬਿਊਰੋ)— ਗੇਂਦ ਨਾਲ ਛੇੜਛਾੜ ਵਿਵਾਦ ਦੇ ਦੋਸ਼ੀ ਰਹੇ ਕ੍ਰਿਕਟਰ ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਵਾਰਨਰ ਨੇ ਦੱੱਸਿਆ ਕਿ ਇਸ ਘਟਨਾ ਦੇ ਬਾਅਦ ਉਸ ਦਾ ਗਰਭਪਾਤ ਹੋ ਗਿਆ ਸੀ। ਕੈਂਡਿਸ ਵਾਰਨਰ ਨੇ ਕਿਹਾ ਕਿ ਮਾਰਚ 'ਚ ਪ੍ਰੈਸ ਕਾਨਫਰੰਸ ਦੇ ਇਕ ਹਫਤੇ ਬਾਅਦ ਉਨ੍ਹਾਂ ਨੇ ਆਪਣਾ ਬੱਚਾ ਗੁਆ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਤਣਾਅ ਅਤੇ ਲੰਬੀ ਹਵਾਈ ਯਾਤਰਾ ਨੂੰ ਦੋਸ਼ੀ ਠਹਿਰਾਇਆ। 

ਉਸ ਨੇ ਆਸਟਰੇਲੀਆ ਦੀ ਇਕ ਹਫਤਾਵਾਰੀ ਮੈਗਜ਼ੀਨ ਰਾਹੀਂ ਕਿਹਾ, ''ਮੈਂ ਡੇਵ ਨੂੰ ਬਾਥਰੂਮ 'ਚ ਬੁਲਾ ਕੇ ਕਿਹਾ ਕਿ ਮੇਰਾ ਖ਼ੂਨ ਵਗ ਰਿਹਾ ਹੈ। ਸਾਨੂੰ ਪਤਾ ਲੱਗ ਗਿਆ ਕਿ ਸਾਡਾ ਬੱਚਾ ਨਹੀ ਰਿਹਾ। ਅਸੀਂ ਇਕ ਦੂਜੇ ਨੂੰ ਫੜ ਕੇ ਬਹੁਤ ਰੋਏ।'' ਉਸ ਨੇ ਕਿਹਾ, ''ਇਸ ਨਾਲ ਸਾਡਾ ਦਿਲ ਟੁੱਟ ਗਿਆ ਸੀ। ਗੇਂਦ ਨਾਲ ਛੇੜਛਾੜ ਵਿਵਾਦ ਦੇ ਬਾਅਦ ਅਸੀਂ ਅਪਮਾਨ ਝਲ ਰਹੇ ਸੀ ਅਤੇ ਇਸ ਘਟਨਾ ਨੇ ਦਿਲ ਤੋੜ ਦਿੱਤਾ। ਉਸ ਪਲ ਅਸੀਂ ਤੈਅ ਕੀਤਾ ਕਿ ਹੁਣ ਸਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦਾ ਅਸਰ ਨਹੀਂ ਹੋਵੇਗਾ।'' ਵਾਰਨਰ ਦੇ ਦੋ ਬੱਚੇ ਆਈਵੀ ਮਾਏ ਅਤੇ ਇੰਡੀ ਰਾਏ ਹਨ।


Related News