ਮੈਚ ''ਚ ਕਿੱਥੇ ਗਲਤੀ ਹੋਈ, ਨਹੀਂ ਦੱਸ ਸਕਦਾ : ਸੈਮਸਨ
Wednesday, Apr 06, 2022 - 02:30 AM (IST)
ਮੁੰਬਈ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਮੰਗਲਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਮਿਲੀ ਹਾਰ ਦੇ ਬਾਅਦ ਕਿਹਾ ਕਿ ਮੈਚ ਵਿਚ ਉਸ ਤੋਂ ਕਿੱਥੇ ਗਲਤੀ ਹੋਈ, ਉਹ ਦੱਸ ਨਹੀਂ ਸਕਦੇ। ਇਕ ਸਮੇਂ ਰਾਜਸਥਾਨ ਰਾਇਲਜ਼ ਦੀ ਟੀਮ ਮੈਚ ਜਿੱਤਣ ਵੱਲ ਵਧ ਰਹੀ ਸੀ ਪਰ ਪਲੇਅਰ 'ਆਫ ਦਿ ਮੈਚ' ਰਹੇ ਦਿਨੇਸ਼ ਕਾਰਤਿਕ (ਅਜੇਤੂ 44) ਅਤੇ ਸ਼ਾਹਬਾਜ਼ ਅਹਿਮਦ (45) ਨੇ ਆਪਣੀ ਟੀਮ ਨੂੰ ਵਾਪਸੀ ਕਰਵਾ ਕੇ ਚਾਰ ਵਿਕਟਾਂ ਨਾਲ ਜਿੱਤ ਦਿਵਾਈ।
ਇਹ ਖ਼ਬਰ ਪੜ੍ਹੋ- ਜੇਕਰ ਰੋਨਾਲਡੋ ਬਣ ਕੇ ਉੱਠਾਂਗਾ ਤਾਂ ਆਪਣੇ ਦਿਮਾਗ ਨੂੰ ਸਕੈਨ ਕਰਾਂਗਾ : ਕੋਹਲੀ
ਸੈਮਸਨ ਨੇ ਕਿਹਾ ਕਿ ਮੈਚ ਕਦੋ ਸਾਡੀ ਪਹੁੰਚ ਤੋਂ ਬਾਹਰ ਨਿਕਲਿਆ, ਉਹ ਪਲ ਨਹੀਂ ਦੱਸ ਸਕਦਾ ਪਰ ਸਾਡੀ ਟੀਮ ਨੇ ਇਹ ਸਕੋਰ ਬਣਾਉਣ ਵਿਚ ਵਧੀਆ ਕੋਸ਼ਿਸ਼ ਕੀਤੀ ਜਦਕਿ ਅਸੀਂ ਟਾਸ ਹਾਰ ਗਏ ਸੀ। ਇਹ ਸਨਮਾਨਜਨਕ ਸਕੋਰ ਸੀ। ਮੈਚ ਵਿਚ ਕਾਫੀ ਸਕਰਾਤਮਕ ਚੀਜ਼ਾਂ ਰਹੀਆਂ ਅਤੇ ਅਸੀਂ ਇਸ ਤੋਂ ਕਾਫੀ ਕੁਝ ਸਿੱਖ ਸਕਦੇ ਹਾਂ।
ਇਹ ਖ਼ਬਰ ਪੜ੍ਹੋ- ਅਦਾਕਾਰਾ ਪ੍ਰਿਅੰਕਾ ਜਾਵਲਕਾਰ ਦੀ ਫੋਟੋ 'ਤੇ ਵੈਂਕਟੇਸ਼ ਅਈਅਰ ਦਾ ਕੁਮੈਂਟ ਚਰਚਾ 'ਚ
ਜ਼ਿਕਰਯੋਗ ਹੈ ਕਿ ਵਿਕਟਕੀਪਰ ਦਿਨੇਸ਼ ਕਾਰਤਿਕ (ਅਜੇਤੂ 44) ਅਤੇ ਉਸਦੀ ਸ਼ਾਹਬਾਜ਼ ਅਹਿਮਦ (45) ਦੇ ਨਾਲ 6ਵੇਂ ਵਿਕਟ ਦੇ ਲਈ 67 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਮੰਗਲਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਪੰਜ ਗੇਂਦਾਂ ਰਹਿੰਦੇ ਚਾਰ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਤਿੰਨ ਮੈਚਾਂ ਵਿਚ ਇਹ ਪਹਿਲੀ ਹਾਰ ਹੈ ਜਦਕਿ ਬੈਂਗਲੁਰੂ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।